ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਧਰਨੇ ’ਚ ਹੋਇਆ ਧਮਾਕਾ, ਇੱਕ ਨੌਜਵਾਨ ਕਿਸਾਨ ਝੁਲਸਿਆ
9 ਜਨਵਰੀ 2025
ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਧਰਨੇ ’ਚ ਵੱਡਾ ਹਾਦਸਾ ਵਾਪਰਿਆ,ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜਾਂ ਵਾਲਾ ਗੀਜ਼ਰ ਅਚਾਨਕ ਫਟ ਗਿਆ,ਜਿਸ ਨਾਲ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ,ਉਸ ਦਾ ਸਰੀਰ ਬੁਰੀ ਤਰਾਂ ਝੁਲਸ ਗਿਆ।
ਜ਼ਖਮੀ ਨੌਜਵਾਨ ਗੁਰਦਿਆਲ ਸਿੰਘ ਸਮਾਣਾ ਦਾ ਰਹਿਣ ਵਾਲਾ ਹੈ।ਪਿਛਲੇ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਧਰਨੇ ’ਚ ਸ਼ਾਮਲ ਹੈ ।