ਮੁੱਖ ਖ਼ਬਰਾਂਪੰਜਾਬ

ਫਾਜ਼ਿਲਕਾ ਪੁਲਿਸ ਨੇ 2.10 ਲੱਖ ਨਸ਼ੇ ਦੀਆਂ ਗੋਲੀਆਂ ਤੇ 1.70 ਲੱਖ ਰੁਪਏ ਡਰੱਗ ਮਨੀ ਸਣੇ 4 ਵਿਅਕਤੀ ਕੀਤੇ ਕਾਬੂ

ਫਾਜ਼ਿਲਕਾ:8 ਜਨਵਰੀ 2025

ਫਾਜ਼ਿਲਕਾ ਪੁਲਿਸ ਨੇ 2.10 ਲੱਖ ਨਸ਼ੇ ਦੀਆਂ ਗੋਲੀਆਂ ਅਤੇ 1.70 ਲੱਖ ਰੁਪਏ ਡਰੱਗ ਮਨੀ ਸਣੇ 4 ਵਿਅਕਤੀਆਂ ਨੂੰ ਕੀਤਾ ਕਾਬੂ । ਸਹਾਇਕ ਥਾਣੇਦਾਰ ਬਿਸ਼ਨ ਰਾਮ ਨੇ ਦੱਸਿਆ ਕਿ ਐਸ ਐਸ ਪੀ ਵਰਿੰਦਰ ਸਿੰਘ ਬਰਾੜ ਦੇ ਹੁਕਮਾਂ ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ ਫਾਜ਼ਿਲਕਾ ਪੁਲਿਸ ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 2.10 ਲੱਖ ਪਾਬੰਦੀਸ਼ੁਦਾ ਗੋਲੀਆਂ (ਅਲਪਰਾਜ਼ੋਲਮ ਅਤੇ ਕਲੋਬੀਡੋਲ 100), 1.70 ਲੱਖ ਰੁਪਏ ਡਰੱਗ ਮਨੀ ਅਤੇ 3 ਵਾਹਨ ਬਰਾਮਦ ਕੀਤੇ ਗਏ।ਥਾਣਾ ਸਦਰ ਵਿਖੇ ਐਨ.ਡੀ.ਪੀ.ਐਸ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਫਾਜ਼ਿਲਕਾ ਪੁਲਿਸ ਵੱਲੋਂ ਗੈਰ-ਕਾਨੂੰਨੀ ਫਾਰਮਾ ਡਰੱਗ ਕਾਰਟੈਲ ਨੂੰ ਨਸ਼ਟ ਕਰਨ ਲਈ ਅਤੇ ਹੋਰ ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਪੰਜਾਬ ਪੁਲਿਸ ਸੰਗਠਿਤ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਆਪਣੀ ਲੜਾਈ ਵਿੱਚ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।