ਸੰਘਣੀ ਧੁੰਦ ਦੀ ਲਪੇਟ’ਚ ਪੰਜਾਬ, ਸ਼ੀਤ ਲਹਿਰ ਪੰਜਾਬ’ ਚ ਜਾਰੀ ਵਿਜ਼ੀਬਿਲਟੀ ਜ਼ੀਰੋ ਰਹੀ, ਤਿੰਨ ਉਡਾਣਾਂ ਰੱਦ
ਮੌਸਮ ਵਿਭਾਗ,4 ਜਨਵਰੀ 2025
ਪੰਜਾਬ ਸ਼ੁੱਕਰਵਾਰ ਨੂੰ ਧੁੰਦ ਦੀ ਲਪੇਟ ’ਚ ਰਿਹਾ। ਮੁਕਤਸਰ, ਅੰਮਿ੍ਰਤਸਰ ਤੇ ਬਠਿੰਡਾ ’ਚ ਦਿਸਣ ਹੱਦ ਸਿਫਰ ਤੇ ਹੋਰ ਜ਼ਿਲ੍ਹਿਆਂ ’ਚ 5 ਤੋਂ 10 ਮੀਟਰ ਤੱਕ ਰਹੀ। ਹਾਲਾਤ ਇਹ ਰਹੇ ਕਿ ਪਰਿਕ੍ਰਮਾ ਤੋਂ ਸ੍ਰੀ ਹਰਿਮੰਦਰ ਸਾਹਿਬ ਵੀ ਨਜ਼ਰ ਨਹੀਂ ਆ ਰਿਹਾ ਸੀ। ਧੁੰਦ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਰਹੀ। ਧੁੰਦ ਤੇ ਸੀਤ ਲਹਿਰ ’ਚ ਕੜਾਕੇ ਦੀ ਠੰਢ ਵੀ ਪਈ। ਬਠਿੰਡਾ ਤੇ ਗੁਰਦਾਸਪੁਰ ਸੂਬੇ ’ਚ ਸਭ ਤੋਂ ਠੰਢੇ ਰਹੇ। ਇੱਥੋਂ ਦਾ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਦੇ ਵਿਚ ਦਰਜ ਕੀਤਾ ਗਿਆ। ਹਾਲਾਂਕਿ ਦੁਪਹਿਰ ਬਾਅਦ ਹਲਕੀ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲੀ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਚਾਰ ਜਨਵਰੀ ਨੂੰ ਮੁੜ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਪੰਜ ਤੇ ਛੇ ਜਨਵਰੀ ਨੂੰ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ
ਧਰਤੀ ਅਤੇ ਅਸਮਾਨ ਵਿਚਕਾਰ ਧੁੰਦ ਦੀ ਚਿੱਟੀ ਚਾਦਰ ਦਿਖਾਈ ਦਿੰਦੀ ਹੈ। ਵਾਹਨਾਂ ਦੀ ਰਫ਼ਤਾਰ ਪੂਰੀ ਤਰ੍ਹਾਂ ਘੱਟ ਗਈ ਹੈ ਅਤੇ ਚਾਰ ਪਹੀਆ ਵਾਹਨ ਜ਼ੀਰੋ ਵਿਜ਼ੀਬਿਲਟੀ ਦੇ ਨਾਲ ਚੱਲ ਰਹੇ ਹਨ ਅਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਖਤਰਨਾਕ ਹੋ ਸਕਦੇ ਹਨ।
ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋਣ ਕਾਰਨ ਹੁਣ ਮੈਦਾਨੀ ਇਲਾਕਿਆਂ ‘ਚ ਸਰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਸੰਘਣੀ ਧੁੰਦ ਦੇਖਣ ਨੂੰ ਮਿਲਦੀ ਹੈ। ਰਾਤ 8 ਵਜੇ ਸੰਘਣੀ ਧੁੰਦ ਪੈਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰਾਂ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣੇ ਵਾਹਨ ਸਹੀ ਰੋਸ਼ਨੀ ਵਿੱਚ ਚਲਾਉਣ ਅਤੇ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ।
ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਡਾਣਾਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੈਂਕਾਕ ਤੋਂ ਫਲਾਈਟ ਅੰਮ੍ਰਿਤਸਰ ‘ਚ ਨਹੀਂ ਉਤਰ ਸਕੀ ਅਤੇ ਇਸ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ।