ਕਾਲਜ ਗਿਆ ਵਿਦਿਆਰਥੀ ਸ਼ੱਕੀ ਹਾਲਾਤਾਂ ‘ਚ ਲਾਪਤਾ, ਦੋ ਦਿਨਾਂ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ
19 ਦਿਸੰਬਰ 2024
ਬੱਸ ਚੜ੍ਹ ਕੇ ਜੀ ਐਨ ਈ ਕਾਲਜ ਗਿਆ ਨੌਜਵਾਨ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਥਾਣਾ ਡੇਹਲੋ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਿੰਡ ਸੀਲੋ ਕਲ੍ਹਾਂ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਦਿਲਜੀਤ ਸਿੰਘ (18) ਹਰ ਰੋਜ਼ ਵਾਂਗ ਪਿੰਡ ਭੁੱਟਾ ਤੋਂ ਬੱਸ ਚੜ੍ਹ ਕੇ ਪੜ੍ਹਾਈ ਕਰਨ ਲਈ ਜੀ ਐਨ ਈ ਕਾਲਜ ਗਿਆ ।
ਦੇਰ ਰਾਤ ਤੱਕ ਵੀ ਜਦ ਲੜਕਾ ਘਰ ਵਾਪਸ ਨਾ ਆਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ।ਰਿਸ਼ਤੇਦਾਰਾਂ ਵਾਕਫ ਵਿਅਕਤੀਆਂ ਤੇ ਲੜਕੇ ਦੇ ਦੋਸਤਾਂ ਕੋਲੋਂ ਪੁੱਛਗਿਛ ਕਰਨ ਦੇ ਬਾਵਜੂਦ ਉਸ ਸਬੰਧੀ ਕੋਈ ਜਾਣਕਾਰੀ ਨਾ ਮਿਲੀ lਔਰਤ ਨੇ ਦੱਸਿਆ ਕਿ ਦੋ ਦਿਨ ਬੀਤ ਜਾਣ ਦੇ ਬਾਵਜੂਦ ਲੜਕੇ ਸਬੰਧੀ ਕੋਈ ਸੁਰਾਗ ਨਹੀਂ ਮਿਲ ਰਿਹਾ ।