ਅੰਮ੍ਰਿਤਸਰਮੁੱਖ ਖ਼ਬਰਾਂਪੰਜਾਬ

ਸੇਵਾ ਪੂਰੀ ਹੋਣ ਤੋਂ ਬਾਅਦ ਸੁਖਦੇਵ ਸਿੰਘ ਢੀਡਸਾ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ, ਇਸ਼ਤਿਹਾਰ ਦਾ 15 ਲੱਖ 78 ਹਜ਼ਾਰ 685 ਰੁਪਏ ਦਾ ਜਮ੍ਹਾਂ ਕਰਵਾਇਆ ਚੈੱਕ

ਪੰਜਾਬ ਨਿਊਜ਼,17 ਦਿਸੰਬਰ 2024

ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ ਨੂੰ ਪੂਰੀ ਕਰਨ ਤੋਂ ਬਾਅਦ ਸੁਖਦੇਵ ਸਿੰਘ ਢੀਡਸਾ ਦੀ ਅਰਦਾਸ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ | ਸੁਖਦੇਵ ਸਿੰਘ ਢੀਣਸਾ ਨੇ ਜਿਥੇ 10 ਦਿਨਾਂ ਦੀ ਲੱਗੀ ਤਨਖਾਹ ਸੇਵਾ ਨੂੰ ਮੁਕੰਮਲ ਕੀਤਾ l ਉੱਥੇ ਹੀ ਅਰਦਾਸ ਕਰਵਾਉਣ ਤੋਂ ਪਹਿਲੋਂ 11000 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 11000 ਰੁਪਏ ਗੋਲਕ ਵਿੱਚ ਸੇਵਾ ਪਾਈ | ਇਸ ਤੋਂ ਇਲਾਵਾ 2015 ਵਿੱਚ ਦਿੱਤੇ ਇਸ਼ਤਿਹਾਰਾਂ ਦੇ ਪੈਸੇ 15 ਲੱਖ 78 ਹਜਾਰ 685 ਰੁਪਏ ਵੀ ਚੈੱਕ ਰਹੀ ਜਮ੍ਹਾਂ ਕਰਵਾਏ l ਇਹ ਚੈੱਕ ਦੀ ਵਸੂਲੀ ਸ਼੍ਰੋਮਣੀ ਕਮੇਟੀ ਦੇ ਚੀਫ ਅਕਾਊਂਟੈਂਟ ਮਿਲਖਾ ਸਿੰਘ ਨੇ ਪਾਈ ।