ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ, ਸ਼ਰੀਰ ਪੈਣ ਲਗ ਗਿਆ ਪੀਲਾ
17 ਦਿਸੰਬਰ 2024
ਲੋਕ ਦੇ ਢਿੱਡ ਭਰਨ ਵਾਲੇ, ਭੁਕਿਆਂ ਨੂੰ ਖਵਾਉਣ ਵਾਲੇ, ਉਹ ਕਿਸਾਨ ਜਿਹੜਾ ਆਪਣੀ ਦਿਨ ਰਾਤ ਮਿਹਨਤ ਕਰ, ਹਾੜ੍ਹ, ਸੌਣ, ਭਾਦੋ ਨੂੰ ਭੁਲਾ ਖੇਤਾਂ ਚ ਕੰਮ ਕਰਦੇ ਹਨ, ਕਿ ਲੋਕ ਦੇ ਢਿੱਡ ਭਰ ਸਕਣ, ਉਹ ਕਿਸਾਨ ਜੋ ਦੂਜਿਆਂ ਦੇ ਬਾਰੇ ਸੋਚਣ ਵਾਲੇ ਤੇ ਜਦ ਖੁਦ ਬਿਪਤਾ ਆਣ ਜਦ ਉਸਦੀ ਗੱਲ ਸੁਨਣ ਦੇ ਬਾਵਜੂਦ ਅੰਸੁਣਾ ਕਰ ਦਿੰਦੇ ਹਨ। ਇਹੋ ਜੇਹਾ ਹੀ ਮਾਹੌਲ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ। ਉਥੇ ਹੀ ਕਈ ਉਨ੍ਹਾਂ ਦੇ ਲੀਡਰ ਉਨ੍ਹਾਂ ਨੂੰ ਟੋਂਟ ਵੀ ਮਾਰ ਰਹੇ ਹਨ, ਜਿਥੇ ਏਕਤਾ ਹੋਣੀ ਚਾਹੀਦੀ ਹੈ ਉਥੇ ਲੀਡਰ ਹੋਣੇ ਇਕ ਦੂਜੇ ਨੂੰ ਨੀਚਾ ਦਿਖਾ ਉਚਾ ਦਿਖਾ ਰਹੇ ਹਨ।
ਉਥੇ ਹੀ ਹੁਣ ਜਗਜੀਤ ਸਿੰਘ ਡਾਲਵੇਲ ਦੇ ਡਾਕਟਰ ਨੇ ਇਹ ਕਿਹਾ ਹੈ ਕਿ ਉਨ੍ਹਾਂ ਦੇ ਸਿਹਤ ਕਾਫੀ ਖਰਾਬ ਹੋ ਰਹੀ ਹੈ, ਉਨ੍ਹਾਂ ਦਾ ਸ਼ਰੀਰ ਪੀਲਾ ਹੋ ਚੁਕਿਆ ਹੈ। ਉਨ੍ਹਾਂ ਦੇ ਵਲੋਂ ਕਿਹਾ ਗਿਆ ਕਿ ਵਰਤ ਦਾ ਇਹ 21 – 22 ਦਿਨ ਹੈ, 3 ਦਿਨਾ ਤੋਂ ਹੀ ਸ਼ਰੀਰ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਜਦ ਖਾਣਾ ਨਾ ਦਿੱਤਾ ਜਾਵੇ। ਓਹਨਾ ਦੇ ਮਾਸਪੇਸ਼ੀ ਚ ਵੀ ਕਮੀ ਆ ਰਹੀ ਹੈ, ਓਹਨੇ ਦੇ ਕਿਡਨੀ ਦੇ ਮਾਰਕਰ ਵੱਧ ਰਹੇ ਹਨ, ਲੀਵਰ ਮਾਰਕਰ ਵੀ ਵੱਧ ਰਹੇ ਹਨ, ਕੁਝ ਨਾ ਖਾਣ ਕਰਕੇ ਸ਼ਰੀਰ ਆਪਣੇ ਆਪ ਨੂੰ ਖਾ ਰਿਹਾ ਹੈ ਜਿਸ ਕਰਕੇ ਸਾਰੇ ਅੰਦਰਲੇ ਅੰਗ ਚ ਕਮੀਆਂ ਆ ਰਹੀਆਂ ਹਨ। ਚਿੰਤਾ ਦੀ ਸਥਿਤੀ ਬਣੀ ਹੁਈ ਹੈ। ਹਾਰਟ ਅਟੈਕ ਦਾ ਵੀ ਖਤਰਾ ਹੈ। ਜਗਜੀਤ ਸਿੰਘ ਡੱਲੇਵਾਲ ਦੇ ਹੋਂਸਲੇ ਹੁਣ ਵੀ ਬੁਲੰਦ ਹਨ। ਖਨੌਰੀ ਬੋਰਡਰ ਤੇ ਸਾਰੀਆਂ ਸੰਗਤਾਂ ਦੇ ਵਲੋਂ ਪਾਠ, ਕੀਰਤਨ ਅਤੇ ਅਰਦਾਸ ਕੀਤੀ ਜਾ ਰਹੀ ਹੈ, ਹੀ ਉਮੀਦ ਹੈ ਕਿ ਜਲਦ ਹੀ ਕਿਸਾਨਾਂ ਦੀਆ ਮੰਗ ਮਨੀਆਂ ਜਾਣ, ਤੇ ਜਗਜੀਤ ਸਿੰਘ ਡੱਲੇਵਾਲ ਮੁੜ ਰੋਟੀ ਖਾਣੀ ਸ਼ੁਰੂ ਕਰਨ।