ਬਜ਼ੁਰਗ ਔਰਤ ਨੂੰ ਨਸ਼ੀਲਾ ਪਦਾਰਥ ਖਵਾ ਕੇ ਨੇਪਾਲੀ ਨੌਕਰ ਗਹਿਣੇ ਤੇ ਨਕਦੀ ਲੈ ਕੇ ਹੋਇਆ ਫਰਾਰ
ਪੰਜਾਬ ਨਿਊਜ਼,16 ਦਸੰਬਰ 2024
ਲੁਧਿਆਣਾ ਤੋਂ ਇਕ ਵਡੀ ਖਬਰ ਸਹਿਮੇਂ ਆਈ ਹੈ ਜਿਥੇ ਕਿ ਇਕ ਨੌਕਰ ਦੇ ਵਲੋਂ ਆਪਣੇ ਮਾਲਕਿਨ ਦੇ ਖਾਣੇ ਚ ਨਸ਼ੀਲਾ ਪਦਾਰਥ ਪਾਕੇ ਕੇ ਘਰ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਿਆ। ਜਸੀ ਤੋਂ ਬਾਅਦ ਔਰਤ ਦੇ ਜਵਾਈ ਨੇ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਸੱਸ ਲਖਵਿੰਦਰ ਕੌਰ ਘਰ ਵਿੱਚ ਇਕੱਲੀ ਸੀ । ਇਸੇ ਦੌਰਾਨ ਸੂਰਜ ਨਾਮ ਦੇ ਇਕ ਨੇਪਾਲੀ ਨੌਕਰ ਨੇ ਉਨ੍ਹਾਂ ਨੂੰ ਖਾਣੇ ਵਿੱਚ ਨਸ਼ੀਲੀ ਵਸਤੂ ਦੇ ਕੇ ਬੇਹੋਸ਼ ਕਰ ਦਿੱਤਾ । ਨੌਕਰ ਨੇ ਘਰ ਵਿੱਚ ਪਈ ਸਾਰੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ । ਇਸ ਮਾਮਲੇ ਸੰਬੰਧੀ ਜਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਸਾਹਮਣੇ ਆਇਆ ਕਿ ਸੂਰਜ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਧਰੋਂ ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਸੂਰਜ ਅਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮੁਕਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।