ਦੋਸਤ ਦੇ ਪਿਤਾ ਦੇ ਭੋਗ ਤੋਂ ਵਾਪਸ ਆ ਰਹੇ ਨੌਜਵਾਨਾਂ ਦੀ ਕਾਰ ਦਰੱਖਤ ਨਾਲ ਟਕਰਾਈ,1 ਦੀ ਮੌਤ, 3 ਜ਼ਖ਼ਮੀ
ਪੰਜਾਬ ਨਿਊਜ਼:4 ਦਿਸੰਬਰ 2024
ਦੋਸਤ ਦੇ ਪਿਤਾ ਦੇ ਭੋਗ ਤੋਂ ਵਾਪਿਸ ਆ ਰਹੇ 4 ਨੌਜਵਾਨਾਂ ਦੀ ਕਾਰ ਦੇ ਦਰੱਖਤ ਨਾਲ ਟਕਰਾਉਣ ਤੇ 1 ਦੀ ਮੌਤ ਅਤੇ 3 ਜਣੇ ਜ਼ਖ਼ਮੀ ਹੋ ਗਏ।ਜਾਣਕਾਰੀ ਅਨੁਸਾਰ ਪਿੰਡ ਰੱਤਾ ਖੇੜਾ ਤੋਂ ਭੋਗ ਦੀ ਰਸਮ ਚ ਹਿੱਸਾ ਲੈਣ ਉਪਰੰਤ 4 ਦੋਸਤ ਕਾਰ ਵਿੱਚ ਦੋਦੜਾ ਤੋਂ ਬੱਛੋਆਣਾ ਵਿਚਕਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ ਜਿਸ ਵਿੱਚ ਹਰਕੀਰਤ ਸਿੰਘ (20) ਪਿੰਡ ਟਾਹਲੀਆਂ, ਅਮ੍ਰਿਤਪਾਲ ਸਿੰਘ (18) ਪਿੰਡ ਅੱਕਾਵਾਲੀ, ਅਮਰਿੰਦਰ ਸਿੰਘ (18) ਬੁਢਲਾਡਾ, ਨਵਜੋਤ ਸਿੰਘ (18) ਪਿੰਡ ਭੰਮੇ ਕਲਾ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬੁਢਲਾਡਾ ਚ ਦਾਖਲ ਕਰਵਾਇਆ ਗਿਆ। ਜਿੱਥੇ ਹਰਕੀਰਤ ਸਿੰਘ ਟਾਹਲੀਆਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਮੌਕੇ ਤੇ ਘਟਨਾ ਦਾ ਜਾਇਜਾਂ ਲੈਣ ਲਈ ਪੁਲਿਸ ਦੇ ਅਧਿਕਾਰੀ ਪਹੁੰਚੇ ਅਤੇ ਹਸਪਤਾਲ ਵਿੱਚ ਜਖਮੀਆਂ ਦੇ ਬਿਆਨ ਲਏ ਗਏ।