ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ, ਹੁਣ ਸਰਕਾਰ ਨੇ ਵੀ ਕਿਹਾ ਪਾਕਿਸਤਾਨ ‘ਚ ਚੈਂਪੀਅਨਸ ਟਰਾਫੀ ਹੋਵੇਗੀ ਜਾਂ ਨਹੀਂ, ਕੱਲ੍ਹ ਹੋਵੇਗਾ ਫੈਸਲਾ

ਪਾਕਿਸਤਾਨ;29 ਨਵੰਬਰ 2024

ਪਾਕਿਸਤਾਨ ‘ਚ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਹੋਵੇਗੀ ਜਾਂ ਨਹੀਂ ਇਸ ‘ਤੇ ਫੈਸਲਾ ਭਲਕੇ ਲਿਆ ਜਾਵੇਗਾ। ਇਸ ਦੇ ਲਈ ਆਈਸੀਸੀ ਨੇ ਦੁਬਈ ‘ਚ ਬੋਰਡ ਦੇ ਸਾਰੇ ਮੈਂਬਰਾਂ ਦੀ ਬੈਠਕ ਬੁਲਾਈ ਸੀ ਪਰ ਕੋਈ ਫੈਸਲਾ ਨਾ ਹੋਣ ਕਾਰਨ ਬੈਠਕ ਮੁਲਤਵੀ ਕਰ ਦਿੱਤੀ ਗਈ,ਹੁਣ ਬੈਠਕ ਸ਼ਨੀਵਾਰ ਨੂੰ ਹੋਵੇਗੀ।

ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਣ ਤੋਂ ਬਾਅਦ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਮੰਨਿਆ ਜਾ ਰਿਹਾ ਸੀ ਕਿ ਏਸ਼ੀਆ ਕੱਪ ਵਾਂਗ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਵੀ ਹਾਈਬ੍ਰਿਡ ਮਾਡਲ ‘ਤੇ ਹੀ ਹੋਵੇਗਾ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲਾਂ ਸਾਰੇ ਭਾਰਤੀ ਮੈਚ ਲਾਹੌਰ ਵਿੱਚ ਕਰਵਾਉਣ ਅਤੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਭਾਰਤ ਭੇਜਣ ਦਾ ਪ੍ਰਸਤਾਵ ਰੱਖਿਆ ਸੀ। ਜਦੋਂ ਭਾਰਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤਾਂ (ਪੀਸੀਬੀ) ਨੇ ਹਾਈਬ੍ਰਿਡ ਮਾਡਲ ਲਈ ਵੀ ਇਨਕਾਰ ਕਰ ਦਿੱਤਾ।ਆਈਸੀਸੀ ਸੂਤਰਾਂ ਨੇ ਦੱਸਿਆ, ਅੱਜ ਕੁਝ ਸਮੇਂ ਲਈ ਬੋਰਡ ਮੈਂਬਰਾਂ ਦੀ ਮੀਟਿੰਗ ਹੋਈ। ਸਾਰੇ ਬੋਰਡ ਮਿਲ ਕੇ ਚੈਂਪੀਅਨਸ ਟਰਾਫੀ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਦਿਨਾਂ ਬਾਅਦ ਬੋਰਡ ਦੀ ਮੀਟਿੰਗ ਹੋਵੇਗੀ, ਜਿਸ ‘ਚ ਸਥਾਨ ਨੂੰ ਲੈ ਕੇ ਅੰਤਿਮ ਫੈਸਲਾ ਲਿਆ ਜਾਵੇਗਾ।