ਹਾਈਕੋਰਟ ਤੋਂ ਹਿਮਾਚਲ ਸਰਕਾਰ ਨੂੰ ਇਕ ਹੋਰ ਝਟਕਾ, ਘਾਟੇ ‘ਚ ਚੱਲ ਰਹੇ 18 ਹੋਟਲ ਬੰਦ ਕਰਨ ਦੇ ਹੁਕਮ,ਵੇਖੋ ਪੂਰੀ ਲਿਸਟ
ਸ਼ਿਮਲਾ,20 ਨਵੰਬਰ 2024
ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੂੰ ਹਾਈ ਕੋਰਟ ਤੋਂ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ਹਾਈ ਕੋਰਟ ਨੇ ਅੱਜ HPTDC ਦੇ ਘਾਟੇ ਵਿੱਚ ਚੱਲ ਰਹੇ 18 ਹੋਟਲਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।ਇਹ ਫੈਸਲਾ ਹੋਟਲਾਂ ਦੇ ਰੱਖ-ਰਖਾਅ ਵਿੱਚ ਸਾਧਨਾਂ ਦੀ ਬਰਬਾਦੀ ਨੂੰ ਰੋਕਣ ਲਈ ਲਿਆ ਗਿਆ ਹੈ।
ਹਿਮਾਚਲ ਹਾਈ ਕੋਰਟ ਨੇ ਘਾਟੇ ‘ਚ ਚੱਲ ਰਹੇ ਸਟੇਟ ਟੂਰਿਜ਼ਮ ਕਾਰਪੋਰੇਸ਼ਨ ਦੇ 56 ‘ਚੋਂ 18 ਹੋਟਲਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨਾ ਸੈਰ-ਸਪਾਟਾ ਨਿਗਮ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਹੋਟਲਾਂ ਨੂੰ ਸਾਫ਼ ਰੱਖਣ ਲਈ ਲੋੜੀਂਦੇ ਸਟਾਫ ਨੂੰ ਹੀ ਇਨ੍ਹਾਂ ਵਿਚ ਰੱਖਿਆ ਜਾਵੇ, ਬਾਕੀ ਰਹਿੰਦੇ ਸਟਾਫ ਨੂੰ ਹੋਰ ਹੋਟਲਾਂ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਬੀਤੇ ਕੱਲ੍ਹ ਰਾਜ ਹਾਈਕੋਰਟ ਨੇ ਬਿਜਲੀ ਕੰਪਨੀ ਦੇ ਬਕਾਇਆ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿਚ ਦਿੱਲੀ ਸਥਿਤ ਹਿਮਾਚਲ ਭਵਨ ਨੂੰ ਅਟੈਚ ਕੀਤਾ ਸੀ। ਕੰਪਨੀ ਨੂੰ ਨਿਲਾਮੀ ਕਰਕੇ ਆਪਣਾ ਪੈਸਾ ਵਸੂਲਣ ਦੀ ਇਜਾਜ਼ਤ ਦਿੱਤੀ ਗਈ ਸੀ।ਹਿਮਾਚਲ ਹਾਈ ਕੋਰਟ ਦੇ ਜੱਜ ਜਸਟਿਸ ਅਜੇ ਮੋਹਨ ਗੋਇਲ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਸੈਰ-ਸਪਾਟਾ ਨਿਗਮ ਵੱਲੋਂ ਇਨ੍ਹਾਂ ‘ਚਿੱਟੇ ਹਾਥੀਆਂ’ ਨੂੰ ਚਲਦਾ ਰੱਖਣ ਲਈ ਜਨਤਕ ਸਰੋਤਾਂ ਨੂੰ ਨਸ਼ਟ ਨਹੀਂ ਕੀਤਾ ਜਾਣਾ ਚਾਹੀਦਾ।
ਜਿਨ੍ਹਾਂ 18 ਹੋਟਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ :
1. ਪੈਲੇਸ ਹੋਟਲ ਚੈਲ
2. ਹੋਟਲ ਗੀਤਾਂਜਲੀ, ਡਲਹੌਜ਼ੀ
3. ਹੋਟਲ ਬਾਗਲ ਦਰਲਾਘਾਟ
4. ਹੋਟਲ ਧੌਲਾਧਰ ਧਰਮਸ਼ਾਲਾ
5. ਹੋਟਲ ਕੁਨਾਲ ਧਰਮਸ਼ਾਲਾ
6. ਹੋਟਲ ਕਸ਼ਮੀਰ ਹਾਊਸ ਧਰਮਸ਼ਾਲਾ
7. ਹੋਟਲ ਐਪਲ ਬਲੌਸਮ ਫਾਗੂ
8. ਹੋਟਲ ਚੰਦਰਭਾਗਾ ਕੀਲੋਂਗ
9. ਹੋਟਲ ਦੀਓਦਾਰ ਖੱਜਿਆਰ
10. ਹੋਟਲ ਗਿਰੀਗੰਗਾ ਖਾਰਪਾਥਰ
11. ਹੋਟਲ ਮੇਘਦੂਤ ਕਿਆਰੀਘਾਟ
12. ਹੋਟਲ ਸਰਵਰੀ ਕੁੱਲੂ
13. ਹੋਟਲ ਲੌਗ ਹਟਸ ਮਨਾਲੀ
14. ਹੋਟਲ ਹਦੀਂਬਾ ਕਾਟੇਜ ਮਨਾਲੀ
15. ਹੋਟਲ ਕੁੰਜਮ ਮਨਾਲੀ
16. ਹੋਟਲ ਭਾਗਸੂ ਮੈਕਲੋਡਗੰਜ
17. ਹੋਟਲ ਦਿ ਕੈਸਲ ਨਾਗਰ
18. ਹੋਟਲ ਸ਼ਿਵਾਲਿਕ ਪਰਵਾਣੂ