ਕੀ ਸੱਚਮੁੱਚ ਕੈਨੇਡਾ ਨੇ ਸਟੂਡੈਂਟ ਵੀਜ਼ਾ ਬੰਦ ਕਰ ਦਿੱਤਾ ਹੈ? ਜਾਣੋ ਸੱਚਾਈ
9 ਨਵੰਬਰ 2024
ਹਰ ਦਿਨ ਕਨੇਡਾ ਦੇ ਨਵੇਂ ਕਾਨੂੰਨ ਆਣ ਦੇ ਨਾਲ ਬਹੁਤ ਸਾਰੇ ਵਿਦਿਆਰਥੀਆਂ ਅਤੇ ਓਹਨਾਂ ਦੇ ਮਾਤਾ-ਪਿਤਾ ਦੇ ਮਨ ਵਿੱਚ ਇਹ ਵਹਿਮ ਆ ਗਿਆ ਹੈ ਕਿ ਓਹਨਾਂ ਦਾ ਕਨੇਡਾ ਪੜ੍ਹਨ ਦਾ ਸੁਪਨਾ ਖ਼ਤਮ ਹੋ ਗਿਆ ਹੈ ਤੇ ਓਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਕੈਨੇਡਾ ਜਾਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ, ਪਰ ਸਪੈਕਟ੍ਰਮ ਸਟੱਡੀਜ਼ ਵੀ. ਐਲ. ਜੀ ਤੋਂ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਕੈਨੇਡਾ ਅੱਜ ਵੀ ਵੀਜੇ ਦੇ ਰਿਹਾ ਹੈ। ਕਨੇਡਾ ਨੇ ਕੁੱਝ ਖਾਸ ਸ਼੍ਰੇਣੀਆ ਦੱਸੀਆਂ ਹਨ ਜਿਵੇਂ ਕਿ – ਖ਼ੇਤੀ ਬਾੜੀ, ਸਹਿਤ, ਟਰਾਂਸਪੋਰਟ, ਟਰੇਡ, ਇੰਜੀਨੀਅਰਿੰਗ ਅਤੇ ਹੋਰ ਅਨੇਕਾਂ।
ਜੇਕਰ ਵਿਦਿਆਰਥੀ ਇਹਨਾਂ ਸ਼੍ਰੇਣੀਆਂ ਵਿਚ ਆਪਣਾ ਵੀਜ਼ਾ ਅਪਲਾਈ ਕਰਦੇ ਹਨ ਤਾਂ ਉਹਨਾਂ ਨੂੰ ਵੀਜ਼ਾ ਜਰੂਰ ਮਿਲੇਗਾ।
ਕਨੇਡਾ ਵਿੱਚ 2018 ਤੋਂ ਪਹਿਲਾਂ SDS (Student Direct Stream) ਨਾਮ ਦਾ ਕੋਈ ਵੀ ਵਰਗੀਕਰਨ ਨਹੀਂ ਸੀ। ਅੱਜ ਦੇ ਅੱਪਡੇਟ ਮੁਤਾਬਿਕ SDS ਸ਼੍ਰੇਣੀ ਨੂੰ ਬੰਦ ਕਰ ਦਿੱਤੇ ਗਿਆ ਪਰ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਜਿਸ ਤਰ੍ਹਾਂ ਕਿ ਪਹਿਲਾਂ ਹਰ ਵਿਦਿਆਰਥੀ ਦਾ ਇੱਕ ਮਕਸਦ ਹੁੰਦਾ ਸੀ ਕਿ ਉਹ ਕਿਸੇ ਵੀ ਤਰ੍ਹਾਂ, ਕਿਸੇ ਵੀ ਕੋਰਸ ਵਿੱਚ ਦਾਖ਼ਲਾ ਲੈ ਕੇ ਕਨੇਡਾ ਪਹੁੰਚ ਜਾਣਾ, ਇਸ ਤਰ੍ਹਾਂ ਨਾਲ ਉਸਨੂੰ ਪੜ੍ਹਾਈ ਤੋਂ ਬਾਅਦ ਉਸ ਦੀ ਪੜ੍ਹਾਈ ਨਾਲ਼ ਸਬੰਧਿਤ ਕੰਮ ਨਹੀਂ ਮਿਲਦਾ ਸੀ ਪਰ ਹੁਣ ਜੋ ਵਿਦਿਆਰਥੀ ਕਨੇਡਾ ਦੁਆਰਾ ਦੱਸੇ ਗਏ ਕੋਰਸਾਂ ਵਿੱਚ ਪੜ੍ਹਨ ਲਈ ਜਾਏਗਾ ਤਾਂ ਇਹ ਸਭ ਕੁੱਝ ਉਸਨੂੰ ਕੰਮ ਲੈਣ ਲਈ ਵੀ ਮਦਦ ਕਰੇਗਾ।
ਜੇਕਰ ਕਿਸੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ-ਪਿਤਾ ਦੇ ਮਨ ਵਿੱਚ ਕਨੇਡਾ ਪੜ੍ਹਾਈ ਕਰਨ ਲਈ ਜਾਣ ਲਈ ਕੋਈ ਵੀ ਸਵਾਲ ਹਨ ਤਾਂ ਉਹ ਸਪੈਕਟ੍ਰਮ ਸਟੱਡੀਜ਼ ਵੀ . ਐਲ . ਜੀ ਵਿੱਚ ਜਾਕੇ ਆਪਣੇ ਸਵਾਲਾਂ ਦੇ ਜਵਾਬ ਬਿਨਾਂ ਕਿਸੇ ਫ਼ੀਸ ਦੇ ਲੈ ਸਕਦੇ ਹਨ।
ਵਿਦਿਆਰਥੀਆਂ ਅਤੇ ਓਹਨਾਂ ਦੇ ਮਾਤਾ ਪਿਤਾ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਉਹ ਕਿਹੜੀ ਪੜ੍ਹਾਈ ਕਰਨ ਲਈ ਵਿਦੇਸ਼ ਜਾਕੇ ਆਪਣਾ ਭਵਿੱਖ ਬਣਾ ਸਕਦੇ ਹਨ।
ਜਿੱਥੇ ਕਿ ਲੋਕਾਂ ਦੇ ਮਨ ਵਿੱਚ ਇੱਕ ਵਹਿਮ ਹੈ ਕਿ ਹੁਣ ਵਿਦਿਆਰਥੀਆਂ ਦਾ ਕਨੇਡਾ ਜਾਣਾ ਹੋਇਆ ਬੰਦ ਓਥੇ ਹੀ ਸਪੈਕਟ੍ਰਮ ਸਟੱਡੀਜ਼ ਵੀ. ਐਲ. ਜੀ ਦਾ ਕਹਿਣਾ ਹੈ ਕਿ ਕਨੇਡਾ ਜਾਣ ਦੇ ਦਰਵਾਜ਼ੇ ਵਿਦਿਆਰਥੀਆਂ ਲੀ ਹਜੇ ਵੀ ਖੁੱਲ੍ਹੇ ਹਨ, ਪਰ ਕੁੱਝ ਨਿਯਮਾਂ ਦੀ ਪਾਲਣਾ ਕਰਕੇ ਵਿਦਿਆਰਥੀਆਂ ਕਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ।।