ਅਡਾਨੀ ਦੀ ਬੰਗਲਾਦੇਸ਼ ਨੂੰ ਚਿਤਾਵਨੀ- ਬਿੱਲ ਭਰੋ ਨਹੀਂ ਤਾਂ ਬਿਜਲੀ ਸਪਲਾਈ ਕਰ ਦੇਵਾਂਗੇ ਬੰਦ
ਬੰਗਲਾਦੇਸ਼,3 ਨਵੰਬਰ 2024
ਬੰਗਲਾਦੇਸ਼ ਵਿੱਚ ਬਿਜਲੀ ਦੇ ਵੱਡੇ ਸੰਕਟ ਦਾ ਖਤਰਾ ਹੈ। ਅਡਾਨੀ ਪਾਵਰ ਨੇ ਬਕਾਇਆ ਭੁਗਤਾਨ ‘ਚ ਦੇਰੀ ਕਾਰਨ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਲਈ ਕੰਪਨੀ ਨੇ ਬੰਗਲਾਦੇਸ਼ ਸਰਕਾਰ ਨੂੰ 7 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਦੱਸ ਦਈਏ ਕਿ ਬੰਗਲਾਦੇਸ਼ ਦੀ ਬਕਾਇਆ ਰਕਮ ਲਗਭਗ 850 ਮਿਲੀਅਨ ਡਾਲਰ ਯਾਨੀ ਲਗਭਗ 7,200 ਕਰੋੜ ਰੁਪਏ ਹੈ।
ਸੂਤਰਾ ਦਾ ਕਹਿਣਾ ਹੈ ਕਿ ਬੰਗਲਾਦੇਸ਼ ਡਾਲਰ ਦੀ ਕਮੀ ਕਾਰਨ ਭੁਗਤਾਨ ਕਰਨ ਤੋਂ ਅਸਮਰੱਥ ਹੈ। ਅਡਾਨੀ ਪਾਵਰ ਨੇ ਝਾਰਖੰਡ ਨੂੰ 31 ਅਕਤੂਬਰ ਤੋਂ ਸਪਲਾਈ ਘੱਟ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਬੰਗਲਾਦੇਸ਼ ਵਿੱਚ ਬਿਜਲੀ ਦੀ ਕਮੀ ਹੋਰ ਵਧ ਗਈ।ਸ਼ੁੱਕਰਵਾਰ ਨੂੰ ਪਾਵਰ ਗਰਿੱਡ ਬੰਗਲਾਦੇਸ਼ (ਪੀਜੀਬੀ) ਦੀ ਵੈੱਬਸਾਈਟ ‘ਤੇ ਪੋਸਟ ਕੀਤੀ ਗਈ ਤਾਜ਼ਾ ਰਿਪੋਰਟ ਦੇ ਅਨੁਸਾਰ, ਗੋਡਾ (ਝਾਰਖੰਡ) ਵਿੱਚ ਅਡਾਨੀ ਦੇ ਪਲਾਂਟ ਨੇ 1,496 ਮੈਗਾਵਾਟ ਦੀ ਸਥਾਪਿਤ ਸਮਰੱਥਾ ਦੇ ਮੁਕਾਬਲੇ 724 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ। ਅਡਾਨੀ ਪਾਵਰ ਝਾਰਖੰਡ ਸਭ ਤੋਂ ਵੱਡਾ ਪਾਵਰ ਸਪਲਾਇਰ ਹੈ, ਇਸ ਤੋਂ ਬਾਅਦ ਪਾਇਰਾ (1,244 ਮੈਗਾਵਾਟ), ਰਾਮਪਾਲ (1,234 ਮੈਗਾਵਾਟ) ਅਤੇ ਐਸਐਸ ਪਾਵਰ I (1,224 ਮੈਗਾਵਾਟ) ਪਲਾਂਟ ਹਨ।