ਹਿਮਾਚਲ ਦੀ ਮੰਡੀ ‘ਚ ਜ਼ਬਰਦਸਤ ਹੰਗਾਮੇ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕੀਤਾ ਸੀਲ, ‘ਗੈਰ-ਕਾਨੂੰਨੀ ਢੰਗ ਨਾਲ ਬਣਾਈ ਮਸਜਿਦ ਸੀਲ

ਹਿਮਾਚਲ ਪ੍ਰਦੇਸ਼,13 ਸਤੰਬਰ 2024

ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਇਕ ਮਸਜਿਦ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਵੱਖ-ਵੱਖ ਹਿੰਦੂ ਸੰਗਠਨਾਂ ਵਲੋਂ ਰੈਲੀ ਕੱਢੀ ਜਾ ਰਹੀ ਹੈ। ਇਹ ਰੋਸ ਰੈਲੀ ਮੰਡੀ ਸ਼ਹਿਰ ਤੋਂ ਸਕੋੜੀ ਚੌਕ ਵੱਲ ਵਧ ਰਹੀ ਹੈ।  ਹਿੰਦੂ ਸੰਗਠਨਾਂ ਦੀ ਇਸ ਰੈਲੀ ਦੇ ਮੱਦੇਨਜ਼ਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਜਲ ਤੋਪਾਂ ਦੀ ਵਰਤੋਂ ਵੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਮੰਡੀ ਤੋਂ ਬੀਜੇਪੀ ਦੀ ਸੰਸਦ ਹੈਹਿੰਦੂ ਸੰਗਠਨਾਂ ਦੀ ਇਹ ਰੋਸ ਰੈਲੀ ਜੇਲ ਰੋਡ ਤੋਂ ਸਕੋੜੀ ਚੋਂਕ ਨੇੜੇ ਪੁੱਜਣ ਜਾ ਰਹੀ ਹੈ। ਪੁਲਿਸ ਨੇ ਇਸ ਚੌਂਕ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ। ਪੁਲਿਸ ਨੇ ਇੱਥੇ ਪੂਰੀ ਤਰਾ ਨਾਕਾਬੰਦੀ ਕੀਤੀ ਹੋਈ ਹੈ

ਮਾਰਕੀਟ ਵਿੱਚ ਹੋਈ ਇਸ ਵੱਡੇ ਹੰਗਾਮੇ ਤੋਂ ਬਾਅਦ ਮੰਡੀ ਤੇ ਡਿਪਟੀ ਕਮਿਸ਼ਨਰ ਅਪੂਰਵਾ ਦੇਵਗਨ ਨੇ ਕਿਹਾ ਕਿ ਨਜਾਇਜ਼ ਉਸਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮਸਜਿਦ ਨੂੰ ਸੀਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਟੀਸੀਪੀ ਤਹਿਤ ਕੋਈ ਇਜਾਜਤ ਨਹੀਂ ਸੀ ਇਸ ਲਈ ਵਿਭਾਗ ਨੇ ਮਸਜਿਦ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ। ਫਿਲਹਾਲ ਮਸਜਿਦ ਨੂੰ ਸੀਲ ਨਹੀਂ ਕੀਤਾ ਜਾ ਰਿਹਾ, ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਮੀਨ ਦਾ ਜਮੀਨੀ ਰਿਕਾਰਡ ਮਸਜਿਦ ਦੇ ਨਾਂ ਤੇ ਹੈ , ਪੀਡਬਲਯੂਡੀ ਦੀ ਜਮੀਨ ‘ਤੇ ਸਿਰਫ ਕੁਝ ਕਬਜ਼ੇ ਹਨ ਜਿਸ ਨੂੰ ਹੱਦਬੰਦੀ  ਤੋਂ ਬਾਅਦ ਢਾਹ ਦਿੱਤਾ ਗਿਆ ਹੈ।