ਆਮ ਆਦਮੀ ਪਾਰਟੀ ਨੇ ਹਰਿਆਣਾ ਚੋਣਾਂ ਲਈ ਦੂਜੀ ਸੂਚੀ ਜਾਰੀ ਕੀਤੀ, ਹੁਣ ਤੱਕ 29 ਉਮੀਦਵਾਰਾਂ ਦਾ ਐਲਾਨ
ਹਰਿਆਣਾ ਵਿਧਾਨ ਚੋਣਾਂ,10 ਸਤੰਬਰ 2024
ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਦੂਜੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪਹਿਲੇ ਅਤੇ ਦੂਜੇ ਸਮੇਤ ਹੁਣ ਤੱਕ ਕੁੱਲ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹਰਿਆਣਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਅਸੀਂ ਸਾਰੀਆਂ 90 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਾਂਗੇ। ਹਰਿਆਣਾ ‘ਚ ਕੁੱਲ 90 ਸੀਟਾਂ ‘ਤੇ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ 5 ਅਕਤੂਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ ਅਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ
‘ਆਪ’ ਵੱਲੋਂ ਆਪਣੀ ਦੂਜੀ ਸੂਚੀ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸਢੌਰਾ ਤੋਂ ਰੀਟਾ ਬਾਮਨੀਆ, ਥਾਨੇਸਰ ਤੋਂ ਕ੍ਰਿਸ਼ਨ ਬਜਾਜ, ਇੰਦਰੀ ਤੋਂ ਹਵਾ ਸਿੰਘ, ਰਤੀਆ ਤੋਂ ਮੁਖਤਿਆਰ ਸਿੰਘ ਬਾਜ਼ੀਗਰ, ਆਦਮਪੁਰ ਤੋਂ ਐਡਵੋਕੇਟ ਭੁਪਿੰਦਰ ਬੈਨੀਵਾਲ, ਬਰਵਾਲਾ ਤੋਂ ਪ੍ਰੋ. ਛਤਰਪਾਲ ਸਿੰਘ, ਬਾਵਲ ਤੋਂ ਜਵਾਹਰ ਲਾਲ, ਫਰੀਦਾਬਾਦ ਤੋਂ ਪ੍ਰਵੇਸ਼ ਮਹਿਤਾ, ਤਿਗਾਂਵ ਤੋਂ ਅਬਾਸ ਚੰਦੇਲਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।