ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੇ ਡਬਲ ਧਮਾਕੇ ਨਾਲ ਸ਼ੁਰੂਆਤ ਕੀਤੀ, ਅਵਨੀ ਲੇਖਰਾ ਨੇ ਗੋਲਡ, ਮੋਨਾ ਅਗਰਵਾਲ ਨੂੰ ਕਾਂਸੀ ਦਾ ਤਮਗਾ।

ਪੈਰਿਸ ਪੈਰਾਲੰਪਿਕਸ 30ਅਗਸਤ 2024

ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਕਮਾਲ ਕਰ ਦਿਖਾਇਆ ,ਅਵਨੀ ਨੇ ਸ਼ੁਕਰਵਾਰ (30 ਅਗਸਤ) ਨੂੰ R2 ਮਹਿਲਾ ਦਸ ਮੀਟਰ ਏਅਰ ਰਾਈਫਲ਼ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਇਸੇ ਇਵੈਂਟ ਵਿੱਚ ਭਾਰਤ ਦੀ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ। ਇਹਨਾਂ ਦੋ ਤਗਮਿਆਂ ਨਾਲ ਭਾਰਤ ਦਾ ਖਾਤਾ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਖੁੱਲ ਗਿਆ ਹੈ ਭਾਰਤ ਕੋਲ ਇਕ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਹੈ22 ਸਾਲ ਦੀ ਅਵਨੀ ਨੇ ਫਾਈਨਲ ਵਿੱਚ 249.7 ਅੰਕ ਬਣਾਏ ਜੋ ਇਕ ਪੈਰਾਲੰਪਿਕ ਰਿਕਾਰਡ ਹੈ। ਕਾਂਸੀ ਤਗਮਾ ਜੇਤੂ ਮੋਨਾ ਨੇ 228.7 ਅੰਕ ਹਾਸਲ ਕੀਤੇ।ਅਵਨੀ ਨੇ ਟੋਕਿਓ ਪੈਰਾ ਲੰਪਿਕ (2020)ਵਿੱਚ ਵੀ ਇਸੇ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਸੀ। ਭਾਵ ਉਸਨੇ ਆਪਣੇ ਖਿਤਾਬ ਦਾ ਬਚਾ ਕੀਤਾ ਹੈ

ਇਸ ਈਵੈਂਟ ਵਿੱਚ ਦੱਖਣੀ ਕੋਰੀਆ ਦੇ ਲੀ ਯੂਨਰੀ ਨੇ ਚਾਂਦੀ ਦਾ ਤਗਮਾ ਜਿੱਤਿਆ ਅਵਨੀ ਨੇ ਟੋਕਿਓ ਪੈਰਾਲੰਪਿਕ’ਚ 50 ਮੀਟਰ ਰਾਈਫਲ 3 ਪੋਜੀਸ਼ਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਅਵਨੀ ਨੇ ਪੈਰਾਲੰਪਿੰਕ ਵਿੱਚ ਦੋ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ ਉਹ ਪਹਿਲੀ ਭਾਰਤੀ ਐਥਰੀਟ ਵੀ ਹੈ ਜਿਸ ਨੇ ਪੈਰਾਲੰਪਿਕ ਖੇਡਾਂ ਵਿੱਚ ਬੈਕ ਟੂ ਬੈਕ ਸੋਨ ਤਗਮੇ ਜਿੱਤੇ ਹਨ ਅਵਨੀ ਪੈਰਾ ਲੰਪਿਕ ਖੇਡਾਂ ਵਿੱਚ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣ ਰਹੀ ਗਈ ਹੈਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਤੇ ਅਵਨੀ ਲੇਖਰਾ ਨੂੰ ਵਧਾਈ ਦਿੱਤੀ ਹੈ।