ਘਰ ਦੇ ਬਾਹਰ ਖੇਡਦੇ ਹੋਏ 3 ਸਾਲ ਦੇ ਬੱਚੇ ਉੱਪਰੋਂ ਲੰਘਾ ਦਿੱਤੀ ਕਾਰ,ਕਾਰ ਚਾਲਕ ਹੋਇਆ ਫਰਾਰ
ਪੰਜਾਬ ਨਿਊਜ਼,24 ਅਗਸਤ 2024
ਲੁਧਿਆਣਾ ਦੇ ਡਾਬਾ ਇਲਾਕੇ ‘ਚ ਦਰਦਨਾਕ ਹਾਦਸੇ ’ਚ ਇਕ ਛੋਟਾ ਬੱਚਾ ਆਪਣੇ ਘਰ ਦੇ ਬਾਹਰ ਖੇਡਦਾ ਖੇਡਦਾ ਸੜਕ ’ਤੇ ਚਲਾ ਜਾਂਦਾ ਹੈ। ਜਿਸ ਨੂੰ ਕਾਰ ਚਾਲਕ ਨੇ ਆਪਣੀ ਚਪੇਟ ਵਿੱਚ ਲਿਆ ।
ਇਹ ਸਾਰੀ ਘਟਨਾ ਦੀਆ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈਆ। ਵੀਡੀਓ ’ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰਾ ਨਾਲ ਕਾਰ ਚਾਲਕ ਨੇ ਘਰ ਦੇ ਬਹਾਰ ਖੇਡ ਰਹੇ ਬੱਚੇ ਉੱਪਰ ਕਾਰ ਚੜਾ ਦਿੱਤੀ। ਹਾਲਾਂਕਿ ਕਾਰ ਚਾਲਕ ਨੇ ਪਹਿਲਾਂ ਤਾਂ ਗੱਡੀ ਹੌਲੀ ਕੀਤੀ ਫਿਰ ਉਹ ਕਾਰ ਭਜਾ ਕੇ ਲੈ ਗਿਆ।
ਮੌਕੇ ਤੇ ਬੱਚੇ ਦੀ ਮਾਂ ਬੱਚੇ ਨੂੰ ਚੁੱਕ ਕੇ ਇਲਾਜ ਨਜਦੀਕ ਹਸਪਤਾਲ ਵਿੱਚ ਇਲਾਜ ਲਈ ਲੈ ਗਈ। ਬੱਚੇ ਦੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ ਹੈ।ਪੀੜਤ ਪਰਿਵਾਰ ਇਨਸਾਫ ਦੀ ਲਗਾ ਰਿਹਾ ਹੈ, ਛੋਟੇ ਬੱਚੇ ਦੀ ਉਮਰ ਤਿੰਨ ਤੋਂ ਚਾਰ ਸਾਲ ਦੱਸੀ ਜਾ ਰਹੀ ਹੈ।