ਕੀ ਤਾਜ਼ੇ ਐਲੋਵੇਰਾ ਜੈੱਲ ਨੂੰ ਰਗੜਨ ਨਾਲ ਵਾਲ ਮੁੜ ਉੱਗਦੇ ਹਨ?…….ਵਾਲਾਂ ਲਈ ਵਰਦਾਨ ਹੈ ਐਲੋਵੇਰਾ

21 ਅਗਸਤ 2024

ਐਲੋਵੇਰਾ ਜੈੱਲ ਦੇ ਇਸਤੇਮਾਲ ਨਾਲ ਵਾਲਾਂ ਵਿਚ ਰੁੱਖਾਪਣ, ਵਾਲਾਂ ਦੇ ਝੜਨ ਅਤੇ ਸਿੱਕਰੀ ਵਰਗੀਆਂ ਕਈ ਸਮੱਸਿਆਵਾਂ ਵੀ ਆਸਾਨੀ ਨਾਲ ਦੂਰ ਹੋ ਜਾਣਗੀਆਂ।ਵਾਲਾਂ ਦਾ ਸਹੀ ਤਰ੍ਹਾਂ ਨਾਲ ਦੇਖਭਾਲ ਨਾ ਕਰਨਾ, ਮਹਿੰਗੇ ਅਤੇ ਕੈਮੀਕਲ ਵਾਲੇ ਪ੍ਰਾਡਕਟਸ ਦੀ ਵਰਤੋਂ ਕਰਨਾ, ਵਾਲਾਂ ‘ਤੇ ਕੀਤੇ ਜਾਣ ਵਾਲੇ ਜ਼ਰੂਰਤ ਤੋਂ ਜ਼ਿਆਦਾ ਐਕਸਪੈਰੀਮੈਂਟ, ਖਾਣ-ਪਾਣ ‘ਚ ਗੜਬੜੀ, ਪ੍ਰਦੂਸ਼ਣ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਣ ਹਨ। ਜਿਸ ਨਾਲ ਲੜਕੀਆਂ ਤਾਂ ਕੀ ਲੜਕੇ ਵੀ ਪ੍ਰੇਸ਼ਾਨ ਰਹਿੰਦੇ ਹਨ ਪਰ ਵਾਲਾਂ ਨਾਲ ਜੁੜੀ ਹਰ ਸਮੱਸਿਆ ਲਈ ਵਰਦਾਨ ਹੈ ਐਲੋਵੇਰਾ। ਐਲੋਵੇਰਾ ਜੈੱਲ ‘ਚ 20 ਮਿਨਰਲਸ, 12 ਵਿਟਾਮਿਨ, 18 ਅਮੀਨੋ ਐਸਿਡ ਅਤੇ 200 ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਲੋਕ ਇਸ ਦੀ ਵਰਤੋਂ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਲਈ ਕਰਦੇ ਹਨ। ਇਸ ਦੇ ਨਾਲ ਹੀ ਬਿਊਟੀ ਨਾਲ ਜੁੜਿਆਂ ਕੋਈ ਵੀ ਹਰਬਲ ਪ੍ਰਾਡਕਟ ਹੋਵੇ ਇਸ ਦੇ ਬਿਨਾਂ ਨਹੀਂ ਬਣ ਸਕਦਾ। ਇਸ ਕਾਰਨ ਇਸ ਨੂੰ ਚਮਤਕਾਰੀ ਔਸ਼ਧੀ ਵੀ ਕਿਹਾ ਜਾਂਦਾ ਹੈ।

ਐਲੋਵੇਰਾ, ਇੱਕ ਰਸਦਾਰ ਪੌਦਾ ਜੋ ਇਸਦੇ ਜੈੱਲ ਨਾਲ ਭਰੇ ਪੱਤਿਆਂ ਲਈ ਜਾਣਿਆ ਜਾਂਦਾ ਹੈ, ਵਿੱਚ ਚਮੜੀ ਅਤੇ ਵਾਲਾਂ ਲਈ ਲਾਭਦਾਇਕ ਕਈ ਤਰ੍ਹਾਂ ਦੇ ਮਿਸ਼ਰਣ ਹੁੰਦੇ ਹਨ। ਇਹਨਾਂ ਵਿੱਚ ਵਿਟਾਮਿਨ (ਜਿਵੇਂ ਕਿ ਵਿਟਾਮਿਨ ਏ, ਸੀ, ਅਤੇ ਈ), ਖਣਿਜ (ਜਿਵੇਂ ਕਿ ਜ਼ਿੰਕ ਅਤੇ ਮੈਗਨੀਸ਼ੀਅਮ), ਅਮੀਨੋ ਐਸਿਡ, ਅਤੇ ਪਾਚਕ ਸ਼ਾਮਲ ਹਨ।ਇਸ ਪੌਦੇ ਨਾਲ ਛੋਟਾ ਤੋਂ ਲੈ ਕੇ ਵੱਡੀ ਤੱਕ ਹਰ ਸਮੱਸਿਆ ਦੂਰ ਹੋ ਜਾਂਦੀ ਹੈ। ਵਾਲ ਝੜ ਗਏ ਹਨ ਤਾਂ ਐਲੋਵੇਰਾ ਜੈੱਲ ਨੂੰ ਨਿਯਮਿਤ ਰੂਪ ‘ਚ ਆਪਣੇ ਵਾਲਾਂ ‘ਚ ਲਗਾਉਂਦੇ ਰਹਿਣ ਨਾਲ ਵਾਲ ਉਗਣੇ ਸ਼ੁਰੂ ਹੋ ਜਾਂਦੇ ਹਨ ਆਓ ਜਾਣਦੇ ਹਾਂ ਕਿਹੜੇ ਹਨ ਉਹ ਫਾਇਦੇ…

1. ਵਾਲਾਂ ਦਾ ਝੜਣਾ ਬੰਦ

ਰੋਜ਼ਾਨਾ ਕੰਘੀ ਕਰਦੇ ਸਮੇਂ ਥੋੜ੍ਹੇ ਵਾਲ ਝੜਣਾ ਆਮ ਗੱਲ ਹੈ ਪਰ ਵਾਲ ਟੁੱਟ ਕੇ ਜ਼ਿਆਦਾ ਡਿੱਗ ਰਹੇ ਹਨ ਤਾਂ ਤੁਰੰਤ ਐਲੋਵੇਰਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਆਪਣੇ ਸ਼ੈਂਪੂ ‘ਚ ਦੋਗੁਣੀ ਮਾਤਰਾ ‘ਚ ਐਲੋਵੇਰਾ ਦਾ ਤਾਜ਼ਾ ਜੈੱਲ ਮਿਲਾ ਕੇ ਵਾਲ ਧੋਵੋ। ਇਸ ਨਾਲ ਵਾਲਾਂ ਨੂੰ ਵਿਟਾਮਿਨ ਅਤੇ ਮਿਨਰਲਸ ਸਮੇਤ ਪੂਰਾ ਪੋਸ਼ਣ ਮਿਲੇਗਾ ਅਤੇ ਵਾਲ ਮਜ਼ਬੂਤ ਹੋਣੇ ਸ਼ੁਰੂ ਹੋ ਜਾਣਦੇ।

2. ਸੰਘਣੇ ਅਤੇ ਚਮਕਦਾਰ ਵਾਲ

ਸੰਘਣੇ ਅਤੇ ਚਮਕਦਾਰ ਵਾਲਾਂ ਦੀ ਚਾਹਤ ਰੱਖਦੇ ਹੋ ਤਾਂ ਐਲੋਵੇਰਾ ਜੈੱਲ ਤੁਹਾਡੇ ਲਈ ਬੈਸਟ ਹੈ ਇਸ ਲਈ ਐਲੋਵੇਰਾ ਜੈੱਲ ‘ਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ,ਦੁੱਧ ਅਤੇ ਸ਼ੈਂਪੂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹਫਤੇ ‘ਚ 2 ਵਾਰ ਇਸ ਸ਼ੈਂਪੂ ਨਾਲ ਵਾਲ ਧੋਵੋ। ਕੁਝ ਹੀ ਦਿਨਾਂ ‘ਚ ਵਾਲਾਂ ‘ਚ ਚਮਕ ਆਉਣੀ ਸ਼ੁਰੂ ਹੋ ਜਾਵੇਗੀ।

3 ਸਿਕਰੀ ਤੋਂ ਛੁਟਕਾਰਾ

ਸਿਕਰੀ ਵਾਲ ਝੜਣ ਦਾ ਸਭ ਤੋਂ ਵੱਡਾ ਕਾਰਨ ਹੈ। ਐਂਟੀ ਡੈਂਡਰ੍ਰਫ ਸ਼ੈਂਪੂ ਕੁਝ ਸਮੇਂ ‘ਚ ਰੁੱਸੀ ਤੋਂ ਰਾਹਤ ਦਿਵਾਉਂਦੀ ਹੈ ਪਰ ਇਸ ਦੀ ਵਰਤੋਂ ਕਰਨ ਦੇ ਬਾਅਦ ਦੁਬਾਰਾ ਫਿਰ ਤੋਂ ਇਹ ਪ੍ਰੇਸ਼ਾਨੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ। ਅਜਿਹੇ ‘ਚ ਐਲੋਵੇਰਾ ਰੁੱਸੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਵੇਗਾ। ਐਲੋਵੇਰਾ ਦੇ ਜੂਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਜੈਤੂਨ ਦਾ ਤੇਲ ਮਿਲਾ ਕੇ ਵਾਲਾਂ ‘ਤੇ ਲਗਾਓ ਅਤੇ 15-30 ਮਿੰਟ ਬਾਅਦ ਧੋ ਲਓ।

5. ਹੇਅਰ ਗ੍ਰੋਥ ਲਈ

ਇਕ ਕੱਪ ਐਲੋਵੇਰਾ ਜੈੱਲ ‘ਚ 2 ਚੱਮਚ ਮੇਥੀ ਦਾ ਪਾਊਡਰ, 1 ਚੱਮਚ ਕੈਸਟਰ ਤੇਲ ਪਾ ਕੇ ਮਿਕਸ ਕਰ ਲਓ। ਇਸ ਨੂੰ ਵਾਲਾਂ ‘ਤੇ ਮਾਸਕ ਦੀ ਤਰ੍ਹਾਂ ਲਗਾਓ ਅਤੇ 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਹਫਤੇ ‘ਚ 2 ਵਾਰ ਇਸ ਦੀ ਵਰਤੋਂ ਕਰੋ।