ਦਿੱਲੀ ਅਤੇ ਬਿਹਾਰ ਵਿੱਚ ਲੋੜਵੰਦਾਂ ਨੂੰ ਬਿਨਾ ਰਾਸ਼ਨ ਕਾਰਡ ਤੋਂ ਰਾਸ਼ਨ ਮਿਲੇਗਾ

ਨਵੀ ਦਿੱਲੀ , 21 ਅਪ੍ਰੈਲ – ( ਨਿਊਜ਼ ਪੰਜਾਬ ) ਦਿੱਲੀ ਅਤੇ ਬਿਹਾਰ ਸਰਕਾਰਾਂ ਨੇ ਬਿਨਾ ਰਾਸ਼ਨ ਕਾਰਡ ਵਾਲੀ ਜਨਤਾ ਨੂੰ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ | ਦਿੱਲ੍ਹੀ ਦੇ ਮੁੱਖ ਮੰਤਰੀ ਅਰਵਿੰਦ  ਕੇਜਰੀਵਾਲ ਨੇ ਕਿਹਾ ਕਿ ਦਿੱਲ੍ਹੀ ਸਰਕਾਰ ਨੂੰ ਹੁਣ ਤੱਕ 38 ਲੱਖ ਉਨ੍ਹਾਂ ਲੋਕਾਂ ਨੇ ਰਾਸ਼ਨ ਲੈਣ ਲਈ ਅਰਜ਼ੀਆਂ ਭੇਜੀਆਂ ਹਨ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ , ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ  30 ਲੱਖ ਲੋਕਾਂ ਨੂੰ ਬਿਨਾ ਕਾਰਡ ਤੋਂ ਰਾਸ਼ਨ ਦੇਣ ਦਾ ਨਿਰਣਾ ਲਿਆ ਹੈ | ਇਨ੍ਹਾਂ ਤੋਂ ਇਲਾਵਾ ਦਿਲੀ ਸਰਕਾਰ ਹੁਣ ਤੱਕ 71 ਲੱਖ ਲੋਕਾਂ ਨੂੰ ਪ੍ਰਤੀ ਵਿਅਕਤੀ ਸਾਢੇ ਸੱਤ ਕਿਲੋ ਦੇ ਹਿਸਾਬ ਰਾਸ਼ਨ ਵੰਡ ਚੁੱਕੀ ਹੈ |
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਐਲਾਨ ਕੀਤਾ ਕਿ ਬਿਹਾਰ ਵਿੱਚ ਬਿਨਾ ਰਾਸ਼ਨ ਕਾਰਡ ਤੋਂ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾਵੇਗਾ | ਉਨ੍ਹਾਂ ਅੱਜ ਬਿਹਾਰ ਦੇ ਗਰੀਬ ਲੋਕਾਂ ਲਈ ਕਈ ਹੋਰ ਸਹੂਲਤਾਂ ਦਾ ਐਲਾਨ ਕੀਤਾ ਹੈ |