ਸਕੂਲੋਂ ਵਾਪਸ ਪਰਤਦਿਆਂ ਵਾਪਰਿਆ ਦਰਦਨਾਕ ਹਾਦਸਾ,ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਵਿੱਚੋ ਇੱਕ ਦੀ ਮੌਤ

15 ਜੁਲਾਈ 2024

ਬਟਾਲਾ ਵਿੱਚ ਇਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਮਾਪਿਆਂ ਦੇ ਲਾਡਲੇ ਪੁੱਤ ਦੀ ਮੌਤ ਹੋ ਗਈ ਹੈ। ਜਦੋਂ ਉਹ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਭਿਆਨਕ ਐਕਸੀਡੈਂਟ ਹੋ ਗਿਆ। ਹੁਣ ਤਕ ਦੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਉੱਤੇ ਦੋ ਵਿਦਿਆਰਥੀ ਆ ਰਹੇ ਸਨ, ਜਿਸ ਵਿਚੋਂ ਇਕ ਦੀ ਮੌਤ ਹੋ ਗਈ ਹੈ ਜਿਸ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਜਦਕਿ ਦੂਜਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦੱਸ ਦਈਏ ਕਿ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਸੜਕੀ ਹਾਦਸੇ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ।