ਮਯੂਰ ਵਿਹਾਰ ‘ਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਲੱਗੀ ਭਿਆਨਕ ਅੱਗ,ਅੱਗ ਨਾਲ 25-30 ਦੁਕਾਨਾਂ ਹੋਈਆ ਪ੍ਰਭਾਵਿਤ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
15 ਜੁਲਾਈ 2024
ਮਯੂਰ ਵਿਹਾਰ ਫੇਜ਼ 2 ਵਿੱਚ ਨੀਲਮ ਮਾਤਾ ਮੰਦਿਰ ਨੇੜੇ ਵਰਦੀ ਬਣਾਉਣ ਵਾਲੀ ਦੁਕਾਨ ਅਤੇ ਇੱਕ ਕੈਫੇ ਵਿੱਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਦਿੱਲੀ ਦੇ ਮਯੂਰ ਵਿਹਾਰ ਫੇਜ਼ 2 ਵਿੱਚ ਸੋਮਵਾਰ ਤੜਕੇ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨੀਲਮ ਮਾਤਾ ਮੰਦਿਰ ਦੇ ਨੇੜੇ ਸਥਿਤ ਇੱਕ ਵਰਦੀ ਬਣਾਉਣ ਵਾਲੀ ਦੁਕਾਨ ਅਤੇ ਇੱਕ ਕੈਫੇ ਨੂੰ ਨੁਕਸਾਨ ਪਹੁੰਚਿਆ। ਇੱਥੇ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਕਾਰਨ ਆਸ-ਪਾਸ ਦੀਆਂ ਕਈ ਦੁਕਾਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅੱਗ ਲੱਗਦਿਆਂ ਹੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਅਤੇ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ। ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।ਇੱਕ ਫਾਇਰ ਫਾਈਟਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਹੈ। ਸਹੀ ਹਵਾਦਾਰੀ ਨਾ ਹੋਣ ਕਾਰਨ ਅੱਗ ਫੈਲ ਗਈ। ਅੱਗ ਨਾਲ 25-30 ਦੁਕਾਨਾਂ ਪ੍ਰਭਾਵਿਤ ਹੋਈਆਂ ਹਨ, ਜਿਸ ‘ਤੇ ਕਾਬੂ ਪਾ ਲਿਆ ਗਿਆ ਹੈ।