ਸਪੇਨ ਬਨਾਮ ਇੰਗਲੈਂਡ ਯੂਰੋ 2024 ਫਾਈਨਲ;ਇੰਗਲੈਂਡ ਨੂੰ ਫਿਰ ਕਰਨਾ ਪਿਆ ਨਿਰਾਸ਼ਾ ਦਾ ਸਾਹਮਣਾ,ਸਪੇਨ ਨੇ ਚੌਥੀ ਵਾਰ ਯੂਰੋ ਕੱਪ ਜਿੱਤਿਆ।

ਸਪੇਨ ਬਨਾਮ ਇੰਗਲੈਂਡ ਯੂਰੋ,15 ਜੁਲਾਈ 2024

ਸਪੇਨ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੂਰੋ 2024 ਜਿੱਤਿਆ ਹੈ। ਬਰਲਿਨ, 14 ਜੁਲਾਈ (ਐਤਵਾਰ) ਨੂੰ ਖੇਡੇ ਗਏ ਫਾਈਨਲ ਮੈਚ ਵਿੱਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ।ਸਪੇਨ ਨੇ ਰਿਕਾਰਡ ਚੌਥੀ ਵਾਰ ਯੂਰੋ ਕੱਪ ਜਿੱਤਿਆ ਹੈ। ਇੰਗਲੈਂਡ ਨੂੰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਪੇਨ ਨੇ ਇਸ ਤੋਂ ਪਹਿਲਾਂ 1964, 2008 ਅਤੇ 2012 ਵਿੱਚ ਵੀ ਯੂਰਪੀਅਨ ਚੈਂਪੀਅਨਸ਼ਿਪ ਜਿੱਤੀ ਸੀ। ਸਪੇਨ ਯੂਰੋ ਕੱਪ ਦੀ ਸਭ ਤੋਂ ਸਫਲ ਟੀਮ ਹੈ।ਜਦਕਿ ਜਰਮਨੀ ਤਿੰਨ ਖਿਤਾਬਾਂ ਨਾਲ ਦੂਜੇ ਸਥਾਨ ‘ਤੇ ਹੈ। ਇੰਗਲੈਂਡ ਦੀ ਗੱਲ ਕਰੀਏ ਤਾਂ ਇਹ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪਹੁੰਚੀ ਸੀ। ਇਸ ਤੋਂ ਪਹਿਲਾਂ2020 ਸੀਜ਼ਨ ‘ਚ ਖਿਤਾਬੀ ਮੁਕਾਬਲੇ ‘ਚ ਇਟਲੀ ਤੋਂ ਹਾਰ ਗਈ ਸੀ। ਇੰਗਲੈਂਡ ਇਸ ਚੈਂਪੀਅਨਸ਼ਿਪ ਦੇ 66 ਸਾਲਾਂ ਦੇ ਇਤਿਹਾਸ ਵਿੱਚ ਇੱਕ ਵਾਰ ਵੀ ਚੈਂਪੀਅਨ ਨਹੀਂ ਬਣ ਸਕਿਆ ਹੈ