ਸ਼੍ਰੀ ਦਰਬਾਰ ਸਾਹਿਬ ਵਿੱਚ ਯੋਗਾ ਮਾਮਲੇ ‘ਚ ਨੋਟਿਸ ਭੇਜਣ ਦੇ ਬਾਵਜੂਦ ਵੀ ਮਕਵਾਣਾ ਪੁਲਿਸ ਅੱਗੇ ਪੇਸ਼ ਨਹੀਂ ਹੋਈ,ਦੁਬਾਰਾ ਨੋਟਿਸ ਭੇਜਣ ਦੀ ਤਿਆਰੀ
ਪੰਜਾਬ ਨਿਊਜ਼,1 ਜੁਲਾਈ 2024
ਸ੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨੂੰ ਪੰਜਾਬ ਪੁਲਿਸ ਵੱਲੋਂ ਦਿੱਤਾ ਗਿਆ ਨੋਟਿਸ ਪੀਰੀਅਡ 30 ਜੂਨ ਨੂੰ ਖਤਮ ਹੋ ਗਿਆ ਹੈ। ਅਰਚਨਾ ਨੂੰ ਭੇਜੇ ਨੋਟਿਸ ਅਨੁਸਾਰ ਉਸ ਨੇ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਵਿੱਚ ਪਹੁੰਚ ਕੇ ਜਵਾਬ ਦੇਣਾ ਸੀ। ਪਰ ਉਹ ਪੇਸ਼ ਨਹੀਂ ਹੋਈ। ਅੰਮ੍ਰਿਤਸਰ ਪੁਲਿਸ ਹੁਣ ਅਰਚਨਾ ਨੂੰ ਦੁਬਾਰਾ ਪੇਸ਼ ਹੋਣ ਲਈ ਨੋਟਿਸ ਜਾਰੀ ਕਰੇਗੀ।
ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਉਸ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਕੇ ਉਸ ਨੂੰ ਨੋਟਿਸ ਜਾਰੀ ਕੀਤਾ ਸੀ।ਥਾਣਾ ਕੋਤਵਾਲੀ ਦੇ ਐੱਸਐੱਚਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਐੱਫਆਈਆਰ ਵਿੱਚ ਨਾਮਜ਼ਦ ਵਿਅਕਤੀ ਨੂੰ ਕਿਸੇ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਿੰਨ ਨੋਟਿਸ ਭੇਜੇ ਜਾਂਦੇ ਹਨ। “ਉਸ ਨੂੰ 30ਜੂਨ ਨੂੰ ਪੇਸ਼ ਹੋਣ ਲਈ ਪਹਿਲਾ ਨੋਟਿਸ ਭੇਜਿਆ ਗਿਆ ਸੀ, ਪਰ ਉਸਨੇ ਪਾਲਣਾ ਨਹੀਂ ਕੀਤੀ। ਨਾ ਤਾਂ ਉਸ ਨੇ, ਨਾ ਹੀ ਉਸ ਦੇ ਕਾਨੂੰਨੀ ਪ੍ਰਤੀਨਿਧੀ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਉਸ ਨੂੰ ਦੋ ਹੋਰ ਨੋਟਿਸ ਭੇਜਾਂਗੇ। ਜੇਕਰ ਉਹ ਤਿੰਨ ਨੋਟਿਸਾਂ ਨੂੰ ਸਵੀਕਾਰ ਨਹੀਂ ਕਰਦੀ ਹੈ, ਤਾਂ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।