ਚੀਨੀ ਰਾਕੇਟ Tianlong-3 ਪ੍ਰੀਖਣ ਦੌਰਾਨ ਕਰੈਸ਼,ਲਾਂਚ ਤੋਂ ਬਾਅਦ ਗੋਂਗਈ ਸ਼ਹਿਰ ਦੇ ਪਹਾੜੀ ਇਲਾਕੇ ‘ਚ ਡਿੱਗਿਆ।
1 ਜੁਲਾਈ 2024
ਚੀਨੀ ਰਾਕੇਟ ਤਿਆਨਲੋਂਗ-3 ਐਤਵਾਰ ਨੂੰ ਜ਼ਮੀਨੀ ਪ੍ਰੀਖਣ ਦੌਰਾਨ ਲਾਂਚ ਹੋਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਰਿਪੋਰਟ ਮੁਤਾਬਕ ਰਾਕੇਟ ਲਾਂਚ ਕਰਨ ਵਾਲੀ ਕੰਪਨੀ ਸਪੇਸ ਪਾਇਨੀਅਰ ਨੇ ਆਪਣਾ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਟਿਆਨਲੋਂਗ-3 ਰਾਕੇਟ ਦਾ ਪਹਿਲਾ ਪੜਾਅ ਢਾਂਚਾਗਤ ਅਸਫਲਤਾ ਕਾਰਨ ਆਪਣੇ ਲਾਂਚ ਪੈਡ ਤੋਂ ਵੱਖ ਹੋ ਗਿਆ। ਜਿਸ ਤੋਂ ਬਾਅਦ ਇਹ ਰਾਕੇਟ ਮੱਧ ਚੀਨ ਦੇ ਗੋਂਗਈ ਸ਼ਹਿਰ ਦੇ ਪਹਾੜੀ ਇਲਾਕੇ ‘ਚ ਡਿੱਗਿਆ।
ਸਪੇਸ ਪਾਇਨੀਅਰ ਇੱਕ ਵਿਸ਼ਾਲ ਰਾਕੇਟ ਨਿਰਮਾਣ ਕੰਪਨੀ ਹੈ,ਜੋ ਕਿ ਵਪਾਰਕ ਰਾਕੇਟ ਖੇਤਰ ਵਿੱਚ ਇੱਕ ਮਸ਼ਹੂਰ ਕੰਪਨੀ ਹੈ, ਜੋ ਕਿ ਤਰਲ-ਪ੍ਰੋਪੇਲੈਂਟ ਰਾਕੇਟ ਬਣਾਉਣ ਵਿੱਚ ਮਾਹਰ ਹੈ। ਸਪੇਸ ਪਾਇਨੀਅਰ, ਜਿਸ ਨੂੰ ਬੀਜਿੰਗ ਤਿਆਨਬਿੰਗ ਤਕਨਾਲੋਜੀ ਵੀ ਕਿਹਾ ਜਾਂਦਾ ਹੈ। ਸਪੇਸ ਪਾਇਨੀਅਰ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਰਾਕੇਟ ਬਾਡੀ ਅਤੇ ਟੈਸਟ ਪਲੇਟਫਾਰਮ ਵਿਚਕਾਰ ਸੰਪਰਕ ਅਸਫਲ ਹੋ ਗਿਆ ਸੀ, ਜਿਸ ਕਾਰਨ ਪਹਿਲੇ ਪੜਾਅ ਦਾ ਰਾਕੇਟ ਲਾਂਚ ਪੈਡ ਤੋਂ ਵੱਖ ਹੋ ਗਿਆ ਸੀ।
ਇਹ ਹਾਦਸਾ ਚੀਨ ਦੇ ਚਾਂਗਏ-6 ਚੰਦਰ ਮਾਡਿਊਲ ਦੇ ਪੁਲਾੜ ਤੋਂ ਧਰਤੀ ‘ਤੇ ਵਾਪਸ ਆਉਣ ਤੋਂ ਕੁਝ ਦਿਨ ਬਾਅਦ ਹੋਇਆ ਹੈ, ਜਿੱਥੇ ਇਸ ਨੇ ਪਹਿਲੀ ਵਾਰ ਚੰਦਰਮਾ ਦੇ ਦੂਰ ਵਾਲੇ ਪਾਸੇ ਤੋਂ ਨਮੂਨੇ ਇਕੱਠੇ ਕੀਤੇ ਸਨ। ਐਤਵਾਰ ਨੂੰ ਕ੍ਰੈਸ਼ ਹੋਣ ਵਾਲਾ ਟਿਆਨਲੋਂਗ-3 ਰਾਕੇਟ ਇਕ ਵੱਡਾ ਤਰਲ ਕੈਰੀਅਰ ਰਾਕੇਟ ਹੈ। ਇਹ ਚੀਨ ਦੇ ਸੈਟੇਲਾਈਟ ਇੰਟਰਨੈਟ ਨੈਟਵਰਕ ਨੂੰ ਬਣਾਉਣ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਸੀ।