ਅਪਰਾਧਿਕ ਤੱਤਾਂ ਦੇ 56 ਹਥਿਆਰਬੰਦ ਲਾਇਸੈਂਸ ਕੀਤੇ ਰੱਦ
ਪੰਜਾਬ ਨਿਊਜ਼,29 ਜੂਨ 2024
ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਨੇ ਅਪਰਾਧਿਕ ਅਨਸਰਾਂ ਵੱਲੋਂ ਹਥਿਆਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ ਤਹਿਤ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ’ਚ 56 ਅਸਲਾ ਲਾਇਸੈਂਸ ਰੱਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ। ਹੁਣ ਤੱਕ 56 ਅਸਲਾ ਲਾਇਸੈਂਸ ਰੱਦ ਕੀਤੇ ਗਏ ਹਨ ਤੇ ਜ਼ਿਆਦਾਤਰ ਲਾਇਸੈਂਸ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਦੇ ਹਨ। ਇਨ੍ਹਾਂ 56 ਲਾਇਸੈਂਸਧਾਰੀਆਂ ’ਚੋਂ 13 ਖ਼ਿਲਾਫ਼ ਅਸਲਾ ਐਕਟ ਤਹਿਤ, 13 ਖ਼ਿਲਾਫ਼ ਕਤਲ ਦੀ ਕੋਸ਼ਿਸ਼, ਛੇ ਐੱਨਡੀਪੀਐੱਸ ਐਕਟ ਤਹਿਤ, ਛੇ ਕਤਲ ਦੇ, ਪੰਜ ਚੋਰੀ ਦੇ ਤੇ 13 ਖ਼ਿਲਾਫ਼ ਵੱਖ-ਵੱਖ ਆਈਪੀਸੀ ਦੀ ਉਲੰਘਣਾ ਲਈ ਐੱਫਆਈਆਰ ਦਰਜ ਹੈ। ਇਸ ਨਿਰਣਾਇਕ ਕਾਰਵਾਈ ਦਾ ਉਦੇਸ਼ ਚਿਤਾਵਨੀ ਦੇਣਾ ਹੈ ਕਿ ਲਾਇਸੈਂਸਸ਼ੁਦਾ ਹਥਿਆਰਾਂ ਦੀ ਦੁਰਵਰਤੋਂ ਤੇ ਅਪਰਾਧ ’ਤੇ ਰੋਕ ਲਾਉਣਾ ਹੈ। ਇਨ੍ਹਾਂ ਲਾਇਸੈਂਸਾਂ ਨੂੰ ਰੱਦ ਕਰਨਾ ਇਸ ਗੱਲ ਦੀ ਗਵਾਹੀ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।