ਲੱਦਾਖ ‘ਚ ਫੌਜੀ ਅਭਿਆਸ ਦੌਰਾਨ ਵੱਡਾ ਹਾਦਸਾ, ਨਦੀ ਪਾਰ ਕਰਦੇ ਸਮੇਂ 5 ਜਵਾਨ ਸ਼ਹੀਦ

29 ਜੂਨ 2024

ਲੱਦਾਖ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਦੌਲਤ ਬੇਗ ਪੁਰਾਣੀ ਇਲਾਕੇ ਵਿੱਚ ਫੌਜੀ ਅਭਿਆਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 3 ਵਜੇ ਐਲਏਸੀ ਨੇੜੇ ਨਦੀ ਪਾਰ ਕਰਦੇ ਸਮੇਂ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨਦੀ ਪਾਰ ਕਰਦੇ ਸਮੇਂ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਕਾਰਨ ਇਹ ਪੰਜ ਸੈਨਿਕ ਰੁੜ੍ਹ ਗਏ।

ਰੱਖਿਆ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਟੈਂਕ ਵਿੱਚ ਜੇਸੀਓ ਸਮੇਤ ਪੰਜ ਜਵਾਨ ਮੌਜੂਦ ਸਨ। ਇੱਕ ਜਵਾਨ ਦਾ ਪਤਾ ਲੱਗ ਗਿਆ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ। ਸੈਨਿਕਾਂ ਦੀ ਭਾਲ ‘ਚ ਬਚਾਅ ਮੁਹਿੰਮ ਜਾਰੀ ਹੈ।