ਵੱਡੀ ਖ਼ਬਰ;ਭਾਖੜਾ ਡੈਮ ਤੋਂ ਵੀਰਵਾਰ ਨੂੰ ਛੱਡਿਆ ਜਾਵੇਗਾ 26500 ਕਿਊਸਿਕ ਪਾਣੀ,ਨੀਵੇ ਪੱਧਰ ਦੇ ਇਲਾਕਿਆਂ ਨੂੰ ਦਿੱਤੀ ਸੂਚਨਾ

12 ਜੂਨ 2024

ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੀ ਟੈਕਨੀਕਲ ਕਮੇਟੀ ਦੀ 28 ਮਈ ਨੂੰ ਹੋਈ ਮੀਟਿੰਗ ਅਨੁਸਾਰ ਭਾਈਵਾਲ ਸੂਬਿਆਂ ਨੂੰ ਪਾਣੀ ਦੇਣ ਲਈ 13 ਜੂਨ ਨੂੰ ਭਾਖੜਾ ਡੈਮ ਤੋਂ 26500 ਕਿਉਸਿਕ ਪਾਣੀ ਛੱਡਿਆ ਜਾਵੇਗਾ ਤੇ ਨੰਗਲ ਡੈਮ ਰਾਹੀਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾਵੇਗਾ।

ਇਸ ਸਬੰਧੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਵਿਚ ਨੰਗਲ ਡੈਮ ਰਾਹੀਂ, ਨੱਕੀਆਂ ਰਾਹੀਂ, ਰੋਪੜ ਥਰਮਲ ਰਾਹੀਂ ਅਤੇ ਲੋਹੰਡ ਖੱਡ ਸਮੇਤ ਕੁੱਲ 20000 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਸਕਦਾ ਹੈ ਜੋ ਕਿ ਵਧ ਕੇ 27000 ਕਿਊਸਿਕ ਤੱਕ ਵੀ ਜਾ ਸਕਦਾ ਹੈ। ਇਸ ਲਈ ਬੀਬੀਐੱਮਬੀ ਦੇ ਡਿਪਟੀ ਚੀਫ ਵਾਟਰ ਰੈਗੂਲੇਸ਼ਨ ਵੱਲੋਂ ਵੱਖ-ਵੱਖ ਅਫ਼ਸਰਾਂ ਨੂੰ ਚਿੱਠੀ ਕੱਢ ਕੇ ਅਗਾਂਹ ਸੂਚਨਾ ਦਿੱਤੀ ਗਈ ਹੈ।ਅਧਿਕਾਰੀਆਂ ਨੇ ਲੋਕਾਂ ਅਪੀਲ ਕੀਤੀ ਹੈ ਕੇ ਉਹ ਛੱਡੇ ਜਾਣ ਵਾਲੇ ਪਾਣੀ ਕਾਰਨ ਭੈਅਭੀਤ ਨਾ ਹੋਣ, ਅਫਵਾਹਾਂ ਤੋਂ ਬਚਣ। ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪੱਤਰ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀਬੀਐੱਮਬੀ ਵੱਲੋ ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ।