ਕੁਵੈਤ ‘ਚ ਇਮਾਰਤ ਨੂੰ ਅੱਗ ਲੱਗਣ ਕਾਰਨ 41 ਤੋ ਵੱਧ ਲੋਕਾਂ ਦੀ ਮੌਤ
12 ਜੂਨ 2024
ਕੁਵੈਤ ਵਿੱਚ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ‘ਚੋਂ 40 ਭਾਰਤੀ ਹਨ। ਇਸ ਭਿਆਨਕ ਅੱਗ ਵਿੱਚ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਇਮਾਰਤ ‘ਚ ਅੱਗ ਲੱਗੀ ਉੱਥੇ ਮਜ਼ਦੂਰ ਰਹਿੰਦੇ ਸਨ। ਅੱਗ ਲੱਗਣ ਦੀ ਘਟਨਾ ਬੁੱਧਵਾਰ ਸਵੇਰੇ ਵਾਪਰੀ। ਕੁਵੈਤ ਸਰਕਾਰ ਨੇ ਇਸ ਭਿਆਨਕ ਅੱਗ ਲਈ ਰੀਅਲ ਅਸਟੇਟ ਮਾਲਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਇਸ ਦਰਦਨਾਕ ਘਟਨਾ ‘ਚ 15 ਹੋਰ ਲੋਕ ਜ਼ਖਮੀ ਵੀ ਹੋਏ ਹਨ। ਇਸ ਦੇ ਨਾਲ ਹੀ ਦਰਜਨਾਂ ਹੋਰਾਂ ਨੂੰ ਸੁਰੱਖਿਅਤ ਬਚਾਉਣ ਵਿੱਚ ਸਫਲਤਾ ਹਾਸਲ ਮਿਲੀ ਹੈ।
ਇਸ ਭਿਆਨਕ ਅੱਗ ‘ਚ 49 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ‘ਚੋਂ 40 ਭਾਰਤੀ ਹਨ। ਜਾਣਕਾਰੀ ਅਨੁਸਾਰ ਜਿਸ ਬਿਲਡਿੰਗ ਵਿੱਚ ਅੱਗ ਲੱਗੀ ਉੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਰਹਿੰਦੇ ਸਨ। ਇਮਾਰਤ ‘ਚੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਧੂੰਏਂ ਅਤੇ ਅੱਗ ‘ਚ ਘਿਰੇ ਹੋਣ ਕਾਰਨ ਲੋਕਾਂ ਦੀ ਦਮ ਘੁੱਟਣ ਅਤੇ ਸੜਨ ਕਾਰਨ ਮੌਤ ਹੋ ਗਈ | ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।