ਵੀਡਿਓ ਵਾਇਰਲ ਹੋਈ ਸੀ — ਖੰਨਾ ਪੁਲਿਸ ਦੇ ਐੱਸ ਐਚ ਓ ਦੇ ਖਿਲਾਫ ਕਾਰਵਾਈ

ਚੰਡੀਗੜ, 18 ਅਪ੍ਰੈਲ:( ਨਿਊਜ਼ ਪੰਜਾਬ )ਸ਼ੋਸ਼ਲ ਮੀਡੀਆ ਤੇ ਖੰਨਾ ਪੁਲਿਸ ਦੀ ਤਸ਼ੱਦਦ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਮੁਢਲੀ ਜਾਂਚ ਤੋਂ ਬਾਅਦ  ਐਸਐਚਓ ਖੰਨਾ ਇੰਸਪੈਕਟਰ ਬਲਜਿੰਦਰ ਸਿੰਘ ਦੇ ਤੁਰੰਤ ਤਬਾਦਲੇ ਕਰਨ ਦੇ ਆਦੇਸ਼ ਦਿੱਤੇ, ਜਿਨ੍ਹਾਂ’ ਤੇ ਪਿਛਲੇ ਸਾਲ ਉਸ ਦੇ ਥਾਣੇ ‘ਚ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ’ ਤੇ ਥਾਣੇ ਵਿਚ ਇਤਰਾਜ਼ਯੋਗ ਹਾਲਤ ਵਿਚ ਵਾਇਰਲ ਵੀਡਿਓ ਵਿਚ ਦਿਖਾਇਆ ਗਿਆ ਸੀ ਦੇ  ਦੋਸ਼ ਹੇਠ ਥਾਣਾ ਐਸ.ਐਚ.ਓ ਖਿਲਾਫ ਕਾਰਵਾਈ ਦਾ ਹੁਕਮ ਦਿੱਤਾ ਗਿਆ ।   ਆਈਜੀਪੀ ਲੁਧਿਆਣਾ ਰੇਂਜ ਜਸਕਰਨ ਸਿੰਘ ਵਲੋਂ ਕੀਤੀ ਮੁਢਲੀ  ਜਾਂਚ ਵਿਚ ਦੋਸ਼ਾਂ ਨੂੰ ਸੱਚ ਪਾਇਆ ਗਿਆ।    ਡੀਜੀਪੀ ਦਿਨਕਰ  ਗੁਪਤਾ ਨੇ  ਐਸ.ਐਚ.ਓ., ਇੰਸਪ.  ਬਲਜਿੰਦਰ ਸਿੰਘ (267 / ਪੀ.ਆਰ.) ਨੂੰ ਲੁਧਿਆਣਾ ਰੇਂਜ (ਪੁਲਿਸ ਜ਼ਿਲ੍ਹਾ ਖੰਨਾ) ਤੋਂ ਫਿਰੋਜ਼ਪੁਰ ਰੇਂਜ ਵਿਖੇ ਤੁਰੰਤ ਪ੍ਰਭਾਵ ਨਾਲ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ  ਉਸਦੇ ਖਿਲਾਫ ਬਕਾਇਦਾ ਵਿਭਾਗੀ ਜਾਂਚ ਵੀ ਆਰੰਭ ਕਰ ਦਿੱਤੀ ਗਈ ਹੈ ਅਤੇ ਇਸਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੇਰੀ ਕੋਈ ਕਾਰਵਾਈ ਕੀਤੀ ਜਾਵੇਗੀ।  ਡੀਜੀਪੀ ਨੇ ਦੁਹਰਾਇਆ ਕਿ ਅਜਿਹੀਆਂ ਅਨੁਸ਼ਾਸਨਾਤਮਕ ਕਾਰਵਾਈਆਂ ਨੂੰ ਕਿਸੇ ਵੀ ਹਾਲਾਤ ਵਿੱਚ ਮੁਆਫ਼ ਨਹੀਂ ਕੀਤਾ ਜਾਵੇਗਾ।