ਪੰਜਾਬ ‘ਚ CBI ਦਾ FCI ਡੀਪੂ ‘ਤੇ ਛਾਪਾ – 2 ਅਧਿਕਾਰੀਆਂ ਤੇ ਇੱਕ ਪ੍ਰਾਈਵੇਟ ਮੁਨੀਮ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ
ਪੰਜਾਬ ਨਿਊਜ਼ ,21 ਮਈ 2024
ਲੁਧਿਆਣਾ: ਮੁੱਲਾਪੁਰ ਦਾਖਾ ਦੇ ਐਫਸੀਆਈ ਡੀਪੂ ਤੇ ਅੱਜ ਉਸ ਸਮੇਂ ਸੀਬੀਆਈ ਨੇ ਛਾਪਾ ਮਾਰਕੇ ਦੋ ਅਧਿਕਾਰੀਆਂ ਤੇ ਇੱਕ ਪ੍ਰਾਈਵੇਟ ਮੁਨੀਮ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ।।ਜਾਣਕਾਰੀ ਅਨੁਸਾਰ ਇੱਕ ਸੈਲਰ ਮਾਲਕ ਦੀ ਸ਼ਿਕਾਇਤ ਤੇ ਸੀਬੀਆਈ ਨੇ ਲੁਧਿਆਣਾ ਚ ਦਸਤਕ ਦਿੱਤੀ । ਦੱਸਿਆ ਜਾਂਦਾ ਹੈ ਕਿ ਐਫਸੀਆਈ ਡੀਪੂ ਮੁੱਲਾਪੁਰ ਦਾਖਾ ਦੇ ਅਧਿਕਾਰੀ TA ਪੰਕਜ ਕੁਮਾਰ ਤੇ AM ਵਰਿੰਦਰ ਨਾਂ ਦੇ ਅਧਿਕਾਰੀਆਂ ਤੇ ਇੱਕ ਸੈਲਰ ਮਾਲਕ ਨੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ । ਜਿਨਾਂ ਨੂੰ ਸੀਬੀਆਈ ਵੱਲੋਂ ਹਿਰਾਸਤ ਚ ਲਏ ਜਾਣ ਦੀ ਸੂਚਨਾ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਸੀਬੀਆਈ ਨੇ ਟਰੈਪ ਲਗਾਇਆ ਹੋਇਆ ਸੀ ਤਾਂ ਇਹਨਾਂ ਅਧਿਕਾਰੀਆਂ ਨੇ 50 ਹਜਾਰ ਦੀ ਰਿਸ਼ਵਤ ਰਕਮ ਇੱਕ ਪ੍ਰਾਈਵੇਟ ਵਿਅਕਤੀ ਨੂੰ ਦਿਵਾ ਦਿੱਤੀ । ਜਿਸ ਨੂੰ ਵੀ ਸੀਬੀਆਈ ਵੱਲੋਂ ਮੌਕੇ ਤੇ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਐਫਸੀਆਈ ਅਧਿਕਾਰੀਆਂ ਦੀ ਰਿਸ਼ਵਤ ਰਕਮ ਫੜਨ ਵਾਲਾ ਇਹ ਪ੍ਰਾਈਵੇਟ ਵਿਅਕਤੀ ਬਹੁਤ ਚਰਚਿਤ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਫੂਡ ਘਟਾਲੇ ਤੇ ਜਾਲੀ ਬਿਲਿੰਗ ਕਾਂਡ ਦੇ ਮੁੱਖ ਸਰਗਨੇ ਧੋਤੀ ਵਾਲਾ ਸੈਲਰ ਵਾਲਿਆਂ ਦਾ ਮੁਨੀਮ ਦੱਸਿਆ ਜਾਂਦਾ ਹੈ ।ਪਰ ਐਫਸੀਆਈ ਅਧਿਕਾਰੀਅਮ ਵੱਲੋਂ ਰਿਸ਼ਵਤ ਲੈਣ ਲਈ ਉਸੇ ਫੂਡ ਸਕੈਮ ਵਾਲੇ ਸੈਲਰ ਮਾਲਕਾਂ ਦੇ ਮਨੀਮ ਨੂੰ ਨਿਯੁਕਤ ਕਰਨਾ ਵੀ ਕਈ ਸਵਾਲ ਖੜੇ ਕਰਦਾ ਹੈ।