ਕੋਲਕਾਤਾ ਦੇ ਹੋਟਲ’ਚ ਭਿਆਨਕ ਅੱਗ ਲੱਗਣ ਕਾਰਨ 14 ਲੋਕਾ ਦੀ ਮੌਤ,ਕਈ ਜ਼ਖਮੀ
ਨਿਊਜ਼ ਪੰਜਾਬ
ਕੋਲਕਾਤਾ:30 ਅਪ੍ਰੈਲ 2025
ਕੋਲਕਾਤਾ ਦੇ ਇੱਕ ਹੋਟਲ ਵਿੱਚ ਮੰਗਲਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿੱਚ 14 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰਾਂ ਦੇ ਸੜ ਜਾਣ ਦੀ ਖ਼ਬਰ ਹੈ। ਹੋਟਲ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਮੱਧ ਕੋਲਕਾਤਾ ਦੇ ਫਲਾਪਟੀ ਮਛੂਆ ਨੇੜੇ ਵਾਪਰੀ। ਪੁਲਿਸ ਕਮਿਸ਼ਨਰ ਮਨੋਜ ਵਰਮਾ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਵੇਲੇ ਹੋਟਲ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਪੁਲਿਸ ਅਨੁਸਾਰ ਇਹ ਅੱਗ ਮੰਗਲਵਾਰ ਰਾਤ ਕਰੀਬ 8.15 ਵਜੇ ਰਿਤੁਰਾਜ ਹੋਟਲ ਵਿੱਚ ਲੱਗੀ। ਪੁਲਿਸ ਟੀਮ ਨੇ ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਹੋਟਲ ਵਿੱਚੋਂ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਬਚਾਅ ਕਾਰਜ ਵਿੱਚ ਲੱਗੀ ਟੀਮ ਨੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਵੀ ਹੈ।ਪੁਲਿਸ ਇਸ ਵੇਲੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਹੋਟਲ ਵਿੱਚ ਅੱਗ ਕਿਵੇਂ ਲੱਗੀ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਪਰ ਅੱਗ ਲੱਗਣ ਦਾ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ