ਮੁੱਖ ਖ਼ਬਰਾਂਪੰਜਾਬ

ਖਡੂਰ ਸਾਹਿਬ ’ਚ ਐਕਸਪ੍ਰੈੱਸ ਵੇਅ ਲਈ ਜ਼ਮੀਨ ’ਤੇ ਕਬਜ਼ਾ ਲੈਣ ਪਹੁੰਚੇ ਪ੍ਰਸ਼ਾਸਨ ਅਤੇ ਕਿਸਾਨਾ ਵਿਚਕਾਰ ਟਕਰਾਅ, ਕਈ ਕਿਸਾਨਾਂ ਨੂੰ ਕੀਤਾ ਗ੍ਰਿਫਤਾਰ

ਨਿਊਜ਼ ਪੰਜਾਬ

30 ਅਪ੍ਰੈਲ 2025

ਖਡੂਰ ਸਾਹਿਬ ਸਬ ਡਵੀਜ਼ਨ ਦੇ ਕਰੀਬ 19 ਪਿੰਡਾਂ ’ਚ ਹਾਈਵੇ ਅਧੀਨ ਆਉਂਦੀ ਜ਼ਮੀਨ ਐਕਵਾਇਰ ਕਰਨ ਲਈ ਪਹੁੰਚੇ ਪ੍ਰਸ਼ਾਸਨ ਅਤੇ ਕਿਸਾਨਾਂ ਵਿਚ ਟਕਰਾਅ ਵਾਲੀ ਸਥਿਤੀ ਬਣ ਗਈ ਜਦੋ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨਾਲ ਪੁੱਜੀ ਪ੍ਰਸ਼ਾਸਨ ਦੀ ਟੀਮ ਅਤੇ ਕਿਸਾਨ, ਮਜ਼ਦਰੂ ਜਥੇਬੰਦੀ ਦੀ ਅਗਵਾਈ ਹੇਠ ਕਿਸਾਨ ਆਹਮੋ ਸਾਹਮਣੇ ਹੋਏ। ਮੰਗਲਵਾਰ ਤੜਕੇ ਕਰੀਬ 4 ਵਜੇ ਜਦੋਂ ਪ੍ਰਸ਼ਾਸਨ ਪੁਲਿਸ ਫੋਰਸ ਸਮੇਤ ਜਮੀਨ ਦਾ ਕਬਜ਼ਾ ਲੈਣ ਪਹੁੰਚੇ ਤਾਂ ਕਿਸਾਨਾਂ ਦਾ ਵੱਡਾ ਕੱਠ ਹੋਇਆ।

ਕਿਸਾਨਾਂ ਨੇ ਖੇਤਾਂ ਵਿਚ ਹੀ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਜ਼ਮੀਨ ’ਤੇ ਚੱਲ ਰਹੀ ਜੇਸੀਬੀ ਵੀ ਰੋਕ ਲਈ। ਹਾਲਾਂਕਿ ਪੁਲਿਸ ਦੀ ਅਗਵਾਈ ਕਰ ਰਹੇ ਐੱਸਪੀ ਅਜੇਰਾਜ ਸਿੰਘ ਨੇ ਕਿਸਾਨਾਂ ਨੂੰ ਕਾਰਵਾਈ ਵਿਚ ਰੁਕਾਵਟ ਨਾ ਪਾਉਣ ਲਈ ਕਿਹਾ ਪਰ ਸਥਿਤੀ ਤਣਾਅ ਵਾਲੀ ਬਣਦਿਆਂ ਹੀ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਦੀ ਮਨੀਏ ਤਾਂ ਦੋ ਦਰਜਨ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਵੱਖ-ਵੱਖ ਥਾਣਿਆਂ ’ਚ ਬੰਦ ਕਰ ਦਿੱਤਾ ਗਿਆ। ਹਾਲਾਂਕਿ ਕਿਸਾਨਾਂ ਵੱਲੋਂ ਜਦੋਂ ਵੱਡੇ ਪੱਧਰ ’ਤੇ ਵਿਰੋਧ ਜਤਾਇਆ ਗਿਆ ਤਾਂ ਕਿਸਾਨ ਬਿਨਾਂ ਸ਼ਰਤ ਰਿਹਾਅ ਵੀ ਕਰ ਦਿੱਤੇ ਗਏ।