ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਹਵਾ ‘ਚ ਇੰਨੀ ਤੇਜ਼ੀ ਨਾਲ ਹਿੱਲਿਆ, ਇਕ ਯਾਤਰੀ ਦੀ ਮੌਤ, 30 ਤੋਂ ਵੱਧ ਜ਼ਖਮੀ

ਸਿੰਗਾਪੁਰ: 21 ਮਈ 2024

ਲੰਡਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ 777-300ਈਆਰ ਨੂੰ ਗੰਭੀਰ ਹਵਾਈ ਗੜਬੜ ਦਾ ਸਾਹਮਣਾ ਕਰਨਾ ਪਿਆ।ਇਸ ਕਾਰਨ ਜਹਾਜ਼ ਨੂੰ ਬੈਂਕਾਕ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ।ਇਸ ਦੌਰਾਨ ਜ਼ੋਰਦਾਰ ਝਟਕਿਆਂ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਹਵਾਈ ਗੜਬੜੀ ਦੇ ਦੌਰਾਨ ਜਹਾਜ਼ ਨੂੰ ਬੈਂਕਾਕ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ।ਜਾਣਕਾਰੀ ਮੁਤਾਬਕ ਜਹਾਜ਼ ਵਿੱਚ 211 ਯਾਤਰੀ ਅਤੇ 18 ਕਰੂ ਮੈਂਬਰ ਸਵਾਰ ਸਨ। ਇਸ ਦੌਰਾਨ ਥਾਈ ਅਧਿਕਾਰੀਆਂ ਨੇ ਐਂਬੂਲੈਂਸ ਅਤੇ ਐਮਰਜੈਂਸੀ ਟੀਮਾਂ ਨੂੰ ਹਵਾਈ ਅੱਡੇ ‘ਤੇ ਭੇਜਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਫਲਾਈਟ ਦੌਰਾਨ ਜਹਾਜ਼ ‘ਚ ਕੀ ਹੋਇਆ।

ਸਿੰਗਾਪੁਰ ਏਅਰਲਾਈਨਜ਼ ਦੀ ਬੋਇੰਗ 777-300ER ਉਡਾਣ ਨੇ ਮੰਗਲਵਾਰ ਨੂੰ ਲੰਡਨ ਤੋਂ ਉਡਾਣ ਭਰੀ। ਇਸ ਨੇ ਸ਼ਾਮ 6:10 ਵਜੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ‘ਤੇ ਉਤਰਨਾ ਸੀ। ਪਰ ਸਫ਼ਰ ਦੇ ਵਿਚਕਾਰ ਇਹ ਬਹੁਤ ਤੇਜ਼ੀ ਨਾਲ ਹਿੱਲਣ ਲੱਗਾ। ਅਜਿਹੇ ‘ਚ ਕੈਪਟਨ ਨੇ ਫਲਾਈਟ ਦਾ ਰਸਤਾ ਮੋੜ ਦਿੱਤਾ। ਉਡਾਣ ਨੇ ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ‘ਤੇ ਦੁਪਹਿਰ 3.45 ਵਜੇ ਐਮਰਜੈਂਸੀ ਲੈਂਡਿੰਗ ਕੀਤੀ। ਉਦੋਂ ਤੱਕ ਇੱਕ ਯਾਤਰੀ ਦੀ ਮੌਤ ਹੋ ਚੁੱਕੀ ਸੀ। ਜਹਾਜ਼ ਦੇ ਲੈਂਡਿੰਗ ਦੇ ਤੁਰੰਤ ਬਾਅਦ ਕਈ ਐਂਬੂਲੈਂਸਾਂ ਹਵਾਈ ਅੱਡੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ।