PGI ਚੰਡੀਗੜ੍ਹ ਵਿੱਚ ਸਟੋਰਕੀਪਰ ਨੇ ਕੀਤੀ ਆਤਮ ਹੱਤਿਆ,15 ਦਿਨਾਂ ਵਿੱਚ ਆਤਮ ਹੱਤਿਆ ਦੀ ਤੀਜੀ ਘਟਨਾ

ਚੰਡੀਗੜ੍ਹ 14 ਮਾਰਚ 2024

ਚੰਡੀਗੜ੍ਹ PGI ਦੇ ਕੈਂਪਸ ’ਚ ਇਕ ਨੌਜੁਆਨ ਦੀ ਲਾਸ਼ ਮਿਲੀ। ਨੌਜੁਆਨ ਨੇ ਅਪਣੇ ਘਰ ਦੇ ਕਮਰੇ ’ਚ ਖੁਦਕੁਸ਼ੀ ਕਰ ਲਈ। ਉਹ PGI ਦੇ ਐਨੇਸਥੀਸੀਆ ਵਿਭਾਗ ’ਚ ਕੰਮ ਕਰਦਾ ਸੀ ਅਤੇ ਸਟੋਰ ਕੀਪਰ ਵਜੋਂ ਕੰਮ ਕਰਦਾ ਸੀ। ਕੁੱਝ ਦਿਨ ਪਹਿਲਾਂ ਹੀ ਉਹ PGI ’ਚ ਭਰਤੀ ਹੋਇਆ ਸੀ। ਮ੍ਰਿਤਕ ਦੀ ਪਛਾਣ ਵਿਵੇਕ ਠਾਕੁਰ ਵਜੋਂ ਹੋਈ ਹੈ। ਚੰਡੀਗੜ੍ਹ PGI ’ਚ ਪਿਛਲੇ 15 ਦਿਨਾਂ ’ਚ ਖੁਦਕੁਸ਼ੀ ਦਾ ਇਹ ਤੀਜਾ ਮਾਮਲਾ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ PGI ਦੇ ਅੰਦਰ ਐਡਵਾਂਸਡ ਪੀਡੀਐਟ੍ਰਿਕ ਸੈਂਟਰ ਦੀ ਅਲਟਰਾਸਾਊਂਡ ਸੁਪਰਵਾਈਜ਼ਰ ਨਰਿੰਦਰ ਕੌਰ ਨੇ ਖੁਦਕੁਸ਼ੀ ਕਰ ਲਈ ਸੀ ।ਉਸ ਦੇ ਪਤੀ ਨੇ PGI ਸਟਾਫ ’ਤੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਜਾਂਚ ਅਧਿਕਾਰੀ ਮੁਤਾਬਕ ਉਹ ਸਵੈਇੱਛਤ ਸੇਵਾਮੁਕਤੀ ਦੀ ਮੰਗ ਕਰ ਰਹੀ ਸੀ। ਉਸ ਨੇ ਇਹ ਫੈਸਲਾ ਇਕ ਨਵੀਂ ਅਲਟਰਾਸਾਊਂਡ ਮਸ਼ੀਨ ਦੇ ਕੁੱਝ ਹਿੱਸੇ ਚੋਰੀ ਹੋਣ ਤੋਂ ਬਾਅਦ ਲਿਆ।

ਇਸ ਤੋਂ ਪਹਿਲਾਂ 28 ਫ਼ਰਵਰੀ ਨੂੰ ਨਰਸਿੰਗ ਸਟਾਫ ਜੋਤੀ ਨੇ ਖੁਦਕੁਸ਼ੀ ਕਰ ਲਈ ਸੀ। ਸੋਮਵਾਰ ਨੂੰ 50 ਸਾਲ ਦੀ ਰੇਡੀਓਗ੍ਰਾਫਰ ਸੁਪਰਵਾਈਜ਼ਰ ਨਰਿੰਦਰ ਕੌਰ ਐਡਵਾਂਸਡ ਪੀਡੀਐਟ੍ਰਿਕ ਸੈਂਟਰ ’ਚ ਤਾਇਨਾਤ ਸੀ। ਉਸ ਤੋਂ ਬਾਅਦ ਹੁਣ ਵਿਵੇਕ ਠਾਕੁਰ ਦੀ ਇਹ ਤੀਜੀ ਖੁਦਕੁਸ਼ੀ ਹੈ।