ਪਿੰਗਲਵਾੜਾ ਪਲਸੌਰਾ ਨੇ ਅਪੰਗ ਲਾਭਪਾਤਰੀਆਂ ਲਈ ਲਗਾਇਆ ਕੈਂਪ

ਚੰਡੀਗੜ੍ਹ 28 ਫ਼ਰਵਰੀ 2024

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਲਸੌਰਾ, ਚੰਡੀਗੜ੍ਹ ਸਥਿਤ ਸ਼ਾਖਾ ਵੱਲੋਂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਸਹਿਯੋਗ ਨਾਲ ਬਹੁਮੰਤਵੀ ਕੈਂਪ ਲਾਇਆ ਗਿਆ ਜਿਸ ਵਿੱਚ ਪਿੰਗਲਵਾੜਾ ਸਮੇਤ ਬਾਹਰੋਂ ਆਏ 80 ਲਾਭਪਾਤਰੀਆਂ ਦੇ ਵੀ ਅਪੰਗਤਾ ਸ਼ਨਾਖਤੀ ਕਾਰਡ ਤੇ ਰੇਲਵੇ ਸ਼ਨਾਖਤੀ ਕਾਰਡ ਬਣਾਏ ਗਏ।

ਇਹ ਜਾਣਕਾਰੀ ਦਿੰਦੇ ਹੋਏ ਪਿੰਗਲਵਾੜਾ ਦੇ ਸੋਸ਼ਲ ਵਰਕਰ ਹਰਪਾਲ ਸਿੰਘ ਨੇ ਦੱਸਿਆ ਕਿ ਸੈਕਟਰ 32 ਹਸਪਤਾਲ ਦੇ ਸੋਸ਼ਲ ਵਰਕਰ ਜਸਵੀਰ ਸਿੰਘ ਦੀ ਮੱਦਦ ਸਦਕਾ ਹਸਪਤਾਲ ਦੇ ਮਨੋਵਿਗਿਆਨ ਸਰੋਤ ਵਿਭਾਗ ਦੀ ਇਕ ਪੂਰੀ ਟੀਮ ਪੁੱਜੀ ਹੋਈ ਸੀ ਜਿਸ ਵਿੱਚ ਮਨੋਵਿਗਿਆਨ, ਹੱਡੀਰੋਗ ਮਾਹਿਰ, ਅੱਖਾਂ ਤੇ ਈਐਨਟੀ ਰੋਗਾਂ ਦੇ ਮਾਹਰ ਡਾਕਟਰਾਂ ਨੇ ਮਰੀਜ਼ਾਂ ਦੀ ਚੈਕਅਪ ਕੀਤੀ। ਸ਼ਨਾਖਤੀ ਕਾਰਡ ਬਣਾਉਣ ਵਿੱਚ ਸਮਾਜ ਭਲਾਈ ਵਿਭਾਗ ਚੰਡੀਗੜ੍ਹ, ਪਟਵਾਰੀ ਤੇ ਨੋਟਰੀ ਨੇ ਵੀ ਸਹਿਯੋਗ ਦਿੱਤਾ। ਉਨਾਂ ਕਿਹਾ ਕਿ ਇਸ ਕੈਂਪ ਦਾ ਉੱਦੇਸ਼ ਮੌਕੇ ਉੱਪਰ ਜਾ ਕੇ ਇੱਕੋ ਛੱਤ ਹੇਠ ਮਰੀਜਾਂ ਨੂੰ ਕਾਰਡ ਬਣਾਉਣ ਨਾਲ ਸਬੰਧਿਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਨਾ ਸੀ। ਇਸ ਮੌਕੇ ਪਿੰਗਲਵਾੜਾ ਨੇ ਆਪਣੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਹੋਈ ਸੀ ਜਿੱਥੇ ਬਾਹਰੋਂ ਆਈ ਸੰਗਤ ਨੂੰ ਮੁਫ਼ਤ ਕਿਤਾਬਾਂ ਵੀ ਦਿੱਤੀਆਂ ਗਈਆਂ। ਸੇ