ਕਿਸਾਨ ਅੰਦੋਲਨ ਦਾ ਵੱਧ ਰਿਹਾ ਜੋਸ਼

 

ਸ਼ੰਭੂ ਬੈਰੀਅਰ,15 ਫਰਵਰੀ 2024

ਕਿਸਾਨ ਅੰਦੋਲਨ ਦੇਸ਼ ਭਰ ਵਿੱਚ ਤਿੰਨ ਦਿਨਾ ਦੇ ਅੰਦਰ ਹੀ ਕਾਫੀ ਫੈਲ ਰਿਹਾ ਹੈ ।

ਕਿਸਾਨਾਂ ਵੱਲੋਂ ਦਿਨ – ਬ – ਦਿਨ ਵੱਧ ਰਿਹਾ ਅੰਦੋਲਨ ਇੱਕ ਵਿਸ਼ਾਲ ਰੂਪ ਧਾਰਦਾ ਨਜ਼ਰ ਆ ਰਿਹਾ ਹੈ । ਇਸ ਲਈ ਸਰਕਾਰ ਕਿਸਾਨ ਆਗੂਆਂ ਨਾਲ ਅੱਜ ਸ਼ਾਮ 5 ਵਜੇ ਚੰਡੀਗੜ੍ਹ ਵਿਖੇ ਗੱਲ ਬਾਤ ਕਰੇਗੀ । ਰਾਜਪੁਰਾ, 15 ਫਰਵਰੀ-ਮੰਗਾਂ ਨੂੰ ਲੈ ਕੇ ਅੱਜ ਬੀ.ਕੇ.ਯੂ. ਉਗਰਾਹਾਂ ਵਲੋਂ ਰੇਲਾਂ ਰੋਕੀਆਂ ਗਈਆਂ ਅਤੇ ਰੇਲਵੇ ਟਰੈਕ ’ਤੇ ਮੋਰਚਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ 16, ਫਰਵਰੀ ਨੂੰ ਕਿਸਾਨਾਂ ਵਲੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ।

ਦਿਨ ਭਰ ਦੇ ਭਾਰਤ ਬੰਦ ਤੋਂ ਇਲਾਵਾ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੀਆਂ ਮੁੱਖ ਸੜਕਾਂ ਤੇ ਵਿਸ਼ਾਲ ਚੱਕਾ ਜਾਮ ਵੀ ਕਰਨ ਗੇ।