ਕਿਸਾਨ ਅੰਦੋਲਨ; ਪੰਜਾਬ ਤੋ ਬਾਅਦ ਹੁਣ ਹਰਿਆਣਾ ਦੇ ਟੋਲ ਰੋਜ਼ਾਨਾ ਹੋਣਗੇ 3 ਘੰਟਿਆ ਲਈ ਮੁਫ਼ਤ

ਹਰਿਆਣਾ,15ਫਰਵਰੀ 2024

ਪੰਜਾਬ ਤੋ ਬਾਅਦ ਹੁਣ ਹਰਿਆਣਾ ਦੇ ਟੋਲ ਹੋਣਗੇ ਮੁਫ਼ਤ; 3ਘੰਟਿਆ ਲਈ ਟੋਲ ਬੰਦ ਦਾ ਐਲਾਨ।

ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਨੇ ਦਸਿਆ ਕਿ ਅੱਜ ਤਿੰਨ ਅਹਿਮ ਫੈਸਲੇ ਲਏ ਗਏ । ਸਭ ਤੋਂ ਪਹਿਲਾਂ ਅਸੀਂ 12 ਵਜੇ ਤੋ 3 ਵਜੇ ਤਕ ਟੋਲ ਫ੍ਰੀ ਰਖਾਂਗੇ। ਦੂਸਰਾ ਫੈਸਲਾ ਲਿਆ ਗਿਆ ਕਿ ਭਲਕੇ ਇੱਕ ਟਰੈਕਟਰ ਰੈਲੀ ਹੋਵੇਗੀ ਅਤੇ ਹਰ ਤਹਿਸੀਲ ਵਿੱਚ ਪਰੇਡ ਕਡੀ ਜਾਵੇਗੀ। ਤੀਜਾ ਫੈਸਲਾ ਲਿਆ ਗਿਆ ਕਿ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ 18 ਫ਼ਰਵਰੀ ਨੂੰ ਦੁਪਹਿਰ 12 ਵਜੇ ਤੋਂ ਕੀਤੀ ਜਾਵੇਗੀ, ਇਸ ਮੀਟਿੰਗ ਵਿੱਚ ਅਗਲੇ ਫੈਸਲੇ ਲਏ ਜਾਣਗੇ ।