ਰਵਨੀਤ ਬਿੱਟੂ ਦੀ ਸਿਆਸੀ ਰਣਨੀਤੀ ! ਵਿਰੋਧੀ ਤਾਂ ਵਿਰੋਧੀ ਆਪਣੇ ਵੀ ਰਗੜ ਛੱਡੇ, ਜਾਣੋ ਕੀ ਕਿਹਾ
ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ‘ਤੇ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸਰਕਾਰ ਗ਼ਲਤ ਬਦਲਾ ਲੈ ਰਹੀ ਹੈ। ਸੁਖਪਾਲ ਖਹਿਰਾ ਕਈ ਵਾਰ ਇਹ ਲੜਾਈ ਲੜ ਚੁੱਕੇ ਹਨ। ਉਹ ਇਕੱਲੇ ਹੀ ਲੜਾਈ ਲੜਨ ਦੇ ਸਮਰੱਥ ਹਨ। ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾਂ ਵੀ ਸੁਪਰੀਮ ਕੋਰਟ ਨੇ ਬਰੀ ਕੀਤਾ ਸੀ ਤੇ ਹੁਣ ਵੀ ਉਹ ਬਰੀ ਹੋ ਜਾਣਗੇ।
ਇਸ ਮੌਕੇ ਬਿੱਟੂ ਨੇ ਬਿਕਰਮ ਮਜੀਠੀਆ ਉੱਤੇ ਤੰਜ ਕਸਦਿਆਂ ਕਿਹਾ ਕਿ ਇਹ 2015 ਦੀ ਇੱਕ FIR ਹੈ ਜਿਸ ਵਿੱਚ ਖਹਿਰਾ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਹੈ ਇਹ ਤੁਹਾਡੀ ਸਰਕਾਰ ਨੇ FIR ਦਰਜ ਕਰਵਾਈ ਸੀ ਅਤੇ FIR ਜਲਾਲਾਬਾਦ ਵਿੱਚ ਤੁਹਾਡੇ ਚਹੇਤੇ ਅਫਸਰਾਂ ਨੇ ਹੀ ਦਰਜ ਕਰਵਾਈ ਸੀ, ਤੁਸੀਂ ਕਹਿੰਦੇ ਹੋ ਕਿ ਮੈਂ ਖਹਿਰਾ ਦੇ ਨਾਲ ਹਾਂ। ਬਿੱਟੂ ਨੇ ਕਿਹਾ ਕਿ ਤੁਸੀਂ ਆਪਣੀ ਪਾਰਟੀ ਦਾ ਖ਼ਿਆਲ ਰੱਖੋ ਤੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰੋ।
ਇਸ ਮੌਕੇ ਉਨ੍ਹਾਂ ਨੇ ਇੰਡੀਆ ਗਠਜੋੜ ਦਾ ਪਾਰਟੀ ਦੇ ਲੀਡਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਕਿਹਾ ਕਿ ਪੰਜਾਬ ਦੇ ਤਿੰਨ ਵੱਡੇ ਆਗੂ ਪਾਰਟੀ ਹਾਈਕਮਾਂਡ ਨੂੰ ਦੱਸਣ ਕਿ ਜੇ ਇੰਡੀਆ ਗਠਜੋੜ ਬਣਦਾ ਹੈ ਤਾਂ ਅਸੀਂ ਉਸ ਦੇ ਉਮੀਦਵਾਰ ਨਹੀਂ ਹੋਵਾਂਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿਗ, ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਪਹਿਲਾਂ ਫੈਸਲਾ ਲੈਣ ਤੇੇ ਕਾਂਗਰਸ ਪਾਰਟੀ ਹਾਈਕਮਾਂਡ ਨੂੰ ਦੱਸਣ ਕਿ ਜੇ ਇੰਡੀਆ ਗਠਜੋੜ ਹੁੰਦਾ ਹੈ ਤਾਂ ਅਸੀਂ ਉਸ ਦੇ ਉਮੀਦਵਾਰ ਨਹੀਂ ਹੋਵਾਂਗ ਜੇਕਰ ਤਿੰਨੋਂ ਲੋਕ ਇਹ ਕਹਿੰਦੇ ਹਨ ਕਿ ਜੇ ਇੰਡੀਆ ਗਠਜੋੜ ਹੁੰਦਾ ਹੈ ਤਾਂ ਅਸੀਂ ਤਿੰਨੋਂ ਅਤੇ ਸਾਡੇ ਪਰਿਵਾਰ ਵਿੱਚੋਂ ਕੋਈ ਵੀ ਚੋਣ ਨਹੀਂ ਲੜਾਂਗੇ ਤਾਂ ਇਸਦਾ ਪ੍ਰਭਾਵ ਵੱਖਰਾ ਹੋਵੇਗਾ,ਇਹ ਇੱਕ ਵੱਖਰਾ ਸੁਨੇਹਾ ਭੇਜੇਗਾ