ਅਮਰੀਕਾ ਨੇ ਭਾਰਤ ਨੂੰ ਕਿਉਂ ਦੇ ਦਿਤੀ ਧਮਕੀ ——- ਪੜ੍ਹੋ ਪੂਰੀ ਜਾਣਕਾਰੀ
ਵਾਸ਼ਿੰਗਟਨ, 7 ਅਪ੍ਰੈਲ – ( ਨਿਊਜ਼ ਪੰਜਾਬ ) – ਮੰਗਲਵਾਰ ਨੂੰ ਵਾਈਟ ਹਾਊਸ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਐਤਵਾਰ ਸਵੇਰੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਤੇ ਨਿਰਯਾਤ ਕਰਨ ਤੇ ਲਗੀ ਪਾਬੰਧੀ ਖਤਮ ਕਰਨ ਦੀ ਗੱਲ ਕੀਤੀ ਸੀ । ਉਨ੍ਹਾਂ ਕਿਹਾ ਕਿ ਜੇ ਉਹ (ਭਾਰਤ ) ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੀ ਸਪਲਾਈ ਨੂੰ ਸ਼ੁਰੂ ਕਰਦੇ ਹਨ ਤਾਂ ਕਾਫੀ ਚੰਗਾ ਹੁੰਦਾ , ਉਨ੍ਹਾਂ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਅਮਰੀਕਾ ਦੇ ਵਪਾਰ ਨਿਯਮਾਂ ਦਾ ਲਾਭ ਲੈ ਰਿਹਾ ਹੈ ਪਰ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਹੈਰਾਨੀ ਹੁੰਦੀ | ਅਮਰੀਕਾ ਦੇ ਰਾਸ਼ਟਰਪਤੀ ਦੇ ਡੋਨਾਲਡ ਟਰੰਪ ਦੀ ਨਰਾਜ਼ਗੀ ਭਰੀ ਧਮਕੀ ਦੁਨੀਆ ਸਾਹਮਣੇ ਪਹੁੰਚਦੀ ਉਸ ਤੋਂ ਪਹਿਲਾ ਹੀ ਭਾਰਤ ਨੇ ਇਸ ਦਵਾਈ ਤੋਂ ਨਿਰਯਾਤ ਕਰਨ ਦੀ ਪਾਬੰਧੀ ਵਾਪਸ ਲੈ ਲਈ ਹੈ | ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਕਾਰਗਰ ਮੰਨੀ ਜਾਂਦੀ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਵਿਦੇਸ਼ ਭੇਜਣ ਤੇ ਲਾਈ ਰੋਕ ਨੂੰ ਖਤਮ ਕਰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇੱਹ ਮਾਨਵਤਾ ਦੇ ਅਧਾਰ ਤੇ ਕੀਤਾ ਇੱਕ ਫੈਂਸਲਾ ਹੈ ਅਤੇ ਦੇਸ਼ ਦੀ ਜਰੂਰਤ ਵੇਖਦੇ ਹੋਏ ਨਿਰਯਾਤ ਹੋਏਗੀ | ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਬੁਰੀ ਤਰ੍ਹਾਂ ਕੋਰੋਨਾ ਤੋਂ ਪ੍ਰਭਾਵਿਤ ਦੇਸ਼ਾਂ ਨੂੰ ਇੱਹ ਦਵਾਈ ਭੇਜੀ ਜਾਵੇਗੀ | ਬੁਲਾਰੇ ਨੇ ਇਸ ਮਾਮਲੇ ਸੰਬਧੀ ਹੋ ਰਹੀ ਰਾਜਨੀਤਕ ਚਰਚਾ ਨੂੰ ਖਾਰਜ਼ ਕੀਤਾ ਹੈ |