ਛੋੜ ਆਏ ਥੇ ਜਿਨ੍ਹੇ ਕਮਸਿਨੀ ਮੇਂ, ਅਬ ਤੋ ਉਨ ਦਰਖ਼ਤੋਂ ਕੇ ਫੂਲ ਭੀ ਪਕ ਗਏ ਹੋਂਗੇ।
ਸਰੀ(ਕੈਨੇਡਾ) ਸਮੁੰਦਰ ਕੰਢੇ ਵੱਸਦੇ ਮਿੱਤਰ ਸੰਤੋਖ ਸਿੰਘ ਮੰਢੇਰ ਨੇ ਆਪਣੇ ਜੱਦੀ ਪਿੰਡ ਜਰਗ (ਲੁਧਿਆਣਾ)ਵਾਲੇ ਘਰ ਚ ਖਿੜੇ ਫੁੱਲਾਂ ਦੀਆਂ ਤਸਵੀਰਾਂ ਪ੍ਰੋ.ਗੁਰਭਜਨ ਸਿੰਘ ਗਿੱਲ ਨੂੰ ਭੇਜੀਆਂ ਹਨ ਜੋ ਉਨ੍ਹਾਂ ਚੰਗੀਆਂ ਲੱਗਣ ਕਰਕੇ ਮਿਤ੍ਰਾ ਨਾਲ ਸਾਂਝੀਆਂ ਕੀਤੀਆਂ ਹਨ ਜੋ ਅਗੇ ਤੁਹਾਡੇ ਸਨਮੁੱਖ ਕਰ ਰਹੇ ਹਾਂ |
ਪ੍ਰੋ.ਗਿੱਲ ਅਨੁਸਾਰ ਜਰਗ ਵਾਲੇ ਚੌਧਰੀਆਂ ਦਾ ਪੁੱਤਰ ਸੰਤੋਖ ਅੰਤਰ ਰਾਸ਼ਟਰੀ ਪੱਧਰ ਤੇ ਵਿਚਰਨ ਵਾਲਾ ਖਿਡਾਰੀ ਤੇ ਫੋਟੋ ਆਰਟਿਸਟ ਵੀ ਹੈ।
ਇਹ ਫੋਟੋਆਂ ਕਿਸ ਖਿੱਚੀਆਂ, ਉਸ ਦੱਸਿਆ ਨਹੀਂ।
ਚਿਰਾਂ ਪਹਿਲਾਂ ਸੁਣਿਆ ਅਹਿਮਦ ਫ਼ਰਾਜ਼ ਦਾ ਸ਼ਿਅਰ ਚੇਤੇ ਆਇਆ।
ਛੋੜ ਆਏ ਥੇ ਜਿਨ੍ਹੇ ਕਮਸਿਨੀ ਮੇਂ,
ਅਬ ਤੋ ਉਨ ਦਰਖ਼ਤੋਂ ਕੇ
ਫੂਲ ਭੀ ਪਕ ਗਏ ਹੋਂਗੇ।
ਸੰਤੋਖ ਪੈਂਤੀ ਚਾਲੀ ਸਾਲ ਪਹਿਲਾਂ ਕੈਨੇਡਾ ਗਿਆ ਸੀ ਪਰ ਰੂਹ ਅਜੇ ਵੀ ਸੱਜਣਾਂ ਦੇ ਡੇਰੇ ਤੇ ਰਹਿੰਦੀ ਹੈ।
ਸੱਜਣਾਂ ਦੇ ਵਿਹੜਿਆਂ ਚ ਏਦਾਂ ਹੀ ਫੁੱਲ ਮਹਿਕਦੇ ਰਹਿਣ। — ਗੁਰਭਜਨ ਗਿੱਲ
— —