ਐਮ ਐਸ ਅਤੇ ਐਲ ਐੱਸ ਕੁਨੈਕਸ਼ਨ ਵਾਲੇ ਸਨਅਤਕਾਰਾਂ ਨੂੰ ਬਿਜਲੀ ਬੋਰਡ ਨੇ ਦਿਤੀ ਰਾਹਤ — ਪੜ੍ਹੋ ਸਰਕਾਰ ਦੇ ਆਰਡਰ

ਪਟਿਆਲਾ , 7 ਅਪ੍ਰੈਲ ( ਨਿਊਜ਼ ਪੰਜਾਬ ) ਪੰਜਾਬ ਸਰਕਾਰ ਨੇ ਲਾਰਜ਼ ਅਤੇ ਮੀਡੀਅਮ ਸੁਪਲਾਈ ਲੈਣ ਵਾਲੇ ਖਪਤਕਾਰਾਂ ਨੂੰ ਵੱਡੀ ਰਾਹਤ ਦਿਤੀ ਹੈ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰ ਕੇ ਉਕਤ ਵਰਗ ( ਐਮ ਐਸ ਅਤੇ ਐਲ ਐੱਸ ਵਰਗ ) ਨੂੰ ਫਿਕਸ ਕੀਤੇ ਖਰਚੇ ਲੈਣ ਦੀ ਥਾਂ 23 ਮਾਰਚ ਤੋਂ ਵਰਤੀ ਜਾਣ ਵਾਲੀ ਬਿਜਲੀ ਦੀ ਰਕਮ ਵਸੂਲੀ ਜਾਵੇਗੀ , ਇਹ ਰਾਹਤ 2 ਮਹੀਨੇ ਲਈ ਦਿਤੀ ਗਈ ਹੈ |    ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ  ਪਹਿਲਾਂ ਜਾਰੀ ਕੀਤੇ ਬਿਲ 23 ਅਪ੍ਰੈਲ ਤਕ ਬਿਨਾ ਜ਼ੁਰਮਾਨੇ ਤੋਂ ਜਮਾ ਕਰਵਾਉਣ ਦੀ ਰਾਹਤ ਵੀ ਦਿਤੀ ਹੈ , ਇਸ ਤੋਂ ਪਹਿਲਾਂ ਆਣ-ਲਾਈਨ ਬਿਲ ਜਮ੍ਹਾ ਕਰਵਾਉਣ ਵਾਲਿਆਂ ਨੂੰ ਇਕ ਪ੍ਰਤੀਸ਼ਤ ਰਿਆਇਤ ਦਿੱਤੀ ਜਾਵੇਗੀ , 2 ਮਹੀਨੇ ਨਿਗਮ ਵਲੋਂ ਮੀਟਰਾਂ ਦੀ ਰੀਡਿੰਗ ਨਹੀਂ ਲਈ ਜਾਵੇਗੀ ਅਤੇ ‘ ਐਨਰਜ਼ੀ ਚਾਰਜ਼ ‘ ਦੇ ਅਨੁਸਾਰ ਬਣੇ ਬਿੱਲ ਖਪਤਕਾਰ ਖੁੱਦ ਨਿਗਮ ਦੀ ਵੈਬਸਾਈਟ ਤੋਂ ਲੈਣਗੇ |  ‘ ਐਨਰਜ਼ੀ ਚਾਰਜਿਜ਼  ‘ ਕਿਵੇਂ ਲਏ ਜਾਂਦੇ ਹਨ ਤੋਂ ਬਾਅਦ ਹੀ ਮਿਲੀ ਰਾਹਤ ਦਾ ਪਤਾ ਲਗ ਸਕੇਗਾ |  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ  ਦੇ ਬੁਲਾਰੇ ਨੇ ‘ ਨਿਊਜ਼ ਪੰਜਾਬ ‘ ਨੂੰ ਸਪਸ਼ਟ ਕੀਤਾ ਕਿ ਐਨਰਜ਼ੀ ਚਾਰਜਿਜ਼ ਵਰਤੀ ਜਾਣ ਵਾਲੀ ਬਿਜਲੀ ਸੰਬਧੀ ਹਨ |                                         ਪੜ੍ਹੋ ਪੱਤਰ ———— Letter to PSPCL dated 7.4.2020.pdf