ਦਿੱਲੀ ਵਿੱਚ ਹਵਾ ਪ੍ਰਦੂਸ਼ਣ ਚਿੰਤਾਜਨਕ ਪੱਧਰ ‘ਤੇ – ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਹਲਕੇ ਵਾਹਨਾਂ ਦੇ ਚੱਲਣ ਅਤੇ ਦਾਖਲੇ ‘ਤੇ ਪਾਬੰਦੀ
ਨਵੀ ਦਿੱਲੀ , 3 ਨਵੰਬਰ – ਦਿੱਲੀ ਵਿੱਚ ਹਵਾ ਪ੍ਰਦੂਸ਼ਣ ਚਿੰਤਾਜਨਕ ਪੱਧਰ ‘ਤੇ ਪਹੁੰਚਣ ਦੇ ਨਾਲ, ਕੇਂਦਰੀ ਹਵਾ ਗੁਣਵੱਤਾ ਕਮਿਸ਼ਨ (CAQM) ਨੇ ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਹਲਕੇ ਵਾਹਨਾਂ ਦੇ ਚੱਲਣ ਅਤੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।
ਵੀਰਵਾਰ ਸ਼ਾਮ ਨੂੰ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ,
CAQM ਨੇ ਕਿਹਾ ਕਿ ਕੇਂਦਰੀ ਪੈਨਲ ਨੇ ਉਨ੍ਹਾਂ ਸਾਰੇ ਉਦਯੋਗਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਜੋ ਸਾਫ ਈਂਧਨ ‘ਤੇ ਨਹੀਂ ਚੱਲਦੇ। ਕੇਂਦਰੀ ਪੈਨਲ ਨੇ ਦਿੱਲੀ ਵਿੱਚ ਇਲੈਕਟ੍ਰਿਕ ਜਾਂ ਸੀਐਨਜੀ ‘ਤੇ ਨਾ ਚੱਲਣ ਵਾਲੇ ਟਰੱਕਾਂ ਦੇ ਦਾਖ਼ਲੇ ‘ਤੇ ਵੀ ਰੋਕ ਲਗਾ ਦਿੱਤੀ ਹੈ। ਹਾਲਾਂਕਿ, ਜ਼ਰੂਰੀ ਵਸਤਾਂ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਦਿੱਲੀ-ਐਨਸੀਆਰ ਵਿੱਚ ਡੀਜ਼ਲ ਵਾਹਨਾਂ ਦੇ ਸੰਚਾਲਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। BS-IV ਵਾਹਨਾਂ, ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਵਾਤਾਵਰਣ ਵਿਰੋਧੀ ਪੈਨਲ ਨੇ ਸਕੂਲਾਂ ਨੂੰ ਬੰਦ ਕਰਨ, ਗੈਰ-ਐਮਰਜੈਂਸੀ ਗਤੀਵਿਧੀਆਂ, ਵਾਹਨਾਂ ਲਈ ਔਡ-ਈਵਨ ਸਕੀਮ ਬਾਰੇ ਫੈਸਲਾ ਲੈਣ ਲਈ ਇਹ ਕੇਂਦਰ ਅਤੇ ਰਾਜ ਸਰਕਾਰਾਂ ‘ਤੇ ਛੱਡ ਦਿੱਤਾ ਹੈ।