ਬੈਂਗਲੁਰੂ ਔਰਤ ਦੀ ਲਾਸ਼ ਦੇ ਕੱਟੇ ਹੋਏ ਟੁਕੜੇ ਉਸ ਦੇ ਘਰ ਦੇ ਫਰਿੱਜ ‘ਚੋਂ ਮਿਲੇ 

ਬੈਂਗਲੁਰੂ,22 ਸਤੰਬਰ 2024

ਬੈਂਗਲੁਰੂ ਦੇ ਮੱਲੇਸ਼ਵਰਮ ਇਲਾਕੇ ਵਿਚ ਇਕ ਇਮਾਰਤ ਵਿਚ ਇਕ ਔਰਤ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਕਰ ਦਿੱਤੇ ਗਏ, ਜੋ ਇਕ ਫਰਿੱਜ ਵਿਚੋਂ ਬਰਾਮਦ ਕੀਤੇ ਗਏ ਹਨ।

ਪੁਲਸ ਮੁਤਾਬਕ 29 ਸਾਲਾ ਔਰਤ ਦਾ ਕਤਲ ਕਰੀਬ ਡੇਢ ਦਿਨ ਪਹਿਲਾਂ ਕੀਤਾ ਗਿਆ ਹੋ ਸਕਦਾ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਇਮਾਰਤ ਨੂੰ ਜਾਣ ਵਾਲੀ ਸੜਕ ‘ਤੇ ਬੈਰੀਕੇਡ ਲਗਾ ਦਿੱਤੇ। ਇਸੇ ਇਮਾਰਤ ਦੇ ਇਕ ਫਲੈਟ ਵਿਚ ਫਰਿੱਜ ਵਿੱਚੋਂ ਔਰਤ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਬਰਾਮਦ ਹੋਏ ਹਨ। ਪੁਲਸ ਨੇ ਦੱਸਿਆ ਕਿ ਔਰਤ ਇਕੱਲੀ ਰਹਿੰਦੀ ਸੀ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ, “ਅਸੀਂ ਮ੍ਰਿਤਕ ਔਰਤ ਦੀ ਪਛਾਣ ਕਰ ਲਈ ਹੈ, ਪਰ ਅਸੀਂ ਅਜੇ ਇਸਦਾ ਖੁਲਾਸਾ ਨਹੀਂ ਕਰ ਰਹੇ ਹਾਂ।”