ਕਾਨਪੁਰ ਦੇਹਤ ‘ਚ ਗੱਦੇ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਉਦਯੋਗਿਕ ਖੇਤਰ ‘ਚ ਅੱਗ ਨੇ ਮਚਾਈ ਦਹਿਸ਼ਤ, 6 ਮਜ਼ਦੂਰਾਂ ਦੀ ਮੌਤ

ਕਾਨਪੁਰ ਦੇਹਤ ਦੇ ਰਾਨੀਆ ਵਿੱਚ ਸਥਿਤ ਇੱਕ ਫੋਮ ਗੱਦੇ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਤ ਦੀ ਸ਼ਿਫਟ ਦੌਰਾਨ ਫੈਕਟਰੀ ਵਿੱਚ ਕਰੀਬ 15 ਮੁਲਾਜ਼ਮ ਮੌਜੂਦ ਸਨ। ਮੁੱਢਲੀ ਜਾਂਚ ਅਨੁਸਾਰ ਮਸ਼ੀਨ ਵਿੱਚੋਂ ਚੰਗਿਆੜੀ ਨਿਕਲਣ ਨਾਲ ਅਚਾਨਕ ਅੱਗ ਲੱਗ ਗਈ। ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀ ਕਾਨਪੁਰ ‘ਚ ਅਤੇ ਦੋ ਦੀ ਲਖਨਊ ‘ਚ ਇਲਾਜ ਦੌਰਾਨ ਮੌਤ ਹੋ ਗਈ।