ਚੋਣਾਂ – ਗੁਜਰਾਤ ਵਿੱਚ ਇੱਕ ਵੋਟਰ ਨੇ ਵਿਖਾਈ ਆਪਣੀ ਵੋਟ ਦੀ ਤਾਕਤ ਅਤੇ ਪੜ੍ਹੋ ਹੋਰ ਵੋਟ ਦਿਲਚਸਪੀਆਂ

ਨਿਊਜ਼ ਪੰਜਾਬ
ਭਾਰਤ ਦੇ ਚੋਣ ਕਮਿਸ਼ਨ ਨੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਉਕਤ ਐਲਾਨ ਕਰਦਿਆਂ ਕਿਹਾ ਕਿ ਗੁਜਰਾਤ ਵਿੱਚ 1 ਦਸੰਬਰ ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ ਅਤੇ 8 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਵੋਟਾਂ ਪਵਾਉਣ ਲਈ ਕਈ ਦਿਲਚਸਪ ਗੱਲਾਂ ਵੀ ਸਾਹਮਣੇ ਆਈਆਂ ਹਨ।

ਇੱਕ ਵੋਟਰ ਲਈ ਪੋਲਿੰਗ ਬੂਥ, 15 ਲੋਕਾਂ ਦੀ ਟੀਮ
ਸੀਈਸੀ ਰਾਜੀਵ ਕੁਮਾਰ ਨੇ ਦੱਸਿਆ ਕਿ ਗਿਰ ਜੰਗਲ ਦੇ ਬਨੇਜ ਪਿੰਡ ਵਿੱਚ ਰਹਿਣ ਵਾਲੇ ਸਿਰਫ ਇੱਕ ਵੋਟਰ ਭਰਤਦਾਸ ਦਰਸ਼ਨਦਾਸ ਲਈ ਇੱਕ ਪੋਲਿੰਗ ਬੂਥ ਬਣਾਇਆ ਜਾਵੇਗਾ। ਇਸ ਇਕੱਲੇ ਵੋਟਰ ਤੋਂ 15 ਵਿਅਕਤੀਆਂ ਦੀ ਟੀਮ ਵੋਟਿੰਗ ਕਰਵਾਉਣ ਲਈ ਜਾਵੇਗੀ। ਉਨ੍ਹਾਂ ਕਿਹਾ- ਭਰਤਦਾਸ ਆਪਣੇ ਪਿੰਡ ਤੋਂ ਬਾਹਰ ਆ ਕੇ ਵੋਟ ਨਹੀਂ ਪਾਉਣਾ ਚਾਹੁੰਦਾ, ਇਸ ਲਈ ਉਸ ਲਈ ਪੋਲਿੰਗ ਬੂਥ ਅਤੇ ਪੋਲਿੰਗ ਟੀਮ ਭੇਜੀ ਜਾਵੇਗੀ।
ਇੱਕ ਪੋਲਿੰਗ ਸਟੇਸ਼ਨ ਇੱਕ ਪਿੰਡ ਜਿਥੋਂ ਪੋਲਿੰਗ ਸਟੇਸ਼ਨ 82 ਕਿਲੋਮੀਟਰ ਦੂਰ ਸੀ ਇਸ ਪਿੰਡ ਵਿੱਚ ਕੁੱਲ 217 ਵੋਟਰ ਹਨ। ਕਿਸੇ ਪਿੰਡ ਦੇ ਲੋਕਾਂ ਨੂੰ ਵੋਟ ਪਾਉਣ ਲਈ 82 ਕਿਲੋਮੀਟਰ ਦਾ ਸਫ਼ਰ ਨਾ ਕਰਨਾ ਪਵੇ , ਚੋਣ ਕਮਿਸ਼ਨ ਨੇ ਪਿੰਡ ਵਿੱਚ ਕੋਈ ਸਰਕਾਰੀ ਜਾਂ ਅਰਧ ਸਰਕਾਰੀ ਇਮਾਰਤ ਨਾ ਹੋਣ ਕਾਰਨ ਇਸ ਪਿੰਡ ਵਿੱਚ ਇੱਕ ਕੰਨਟੇਨਰ ਨੂੰ ਪੋਲਿੰਗ ਸਟੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਪਿੰਡ ਦੇ ਲੋਕ ਵੋਟਾਂ ਪਾ ਸਕਣਗੇ।

ਗੁਜਰਾਤ ਵਿਧਾਨ ਸਭਾ ਦੀਆਂ ਵੋਟਾਂ ਲਈ ਕੁੱਲ 51,782 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਨ੍ਹਾਂ ਵਿੱਚੋਂ 17,506 ਸ਼ਹਿਰੀ ਅਤੇ 34,276 ਪੇਂਡੂ ਖੇਤਰਾਂ ਵਿੱਚ ਹੋਣਗੇ। ਹਰੇਕ ਪੋਲਿੰਗ ਸਟੇਸ਼ਨ ‘ਤੇ ਔਸਤਨ 948 ਲੋਕ ਆਪਣੀ ਵੋਟ ਪਾਉਣਗੇ। ਕਰੀਬ 50 ਫੀਸਦੀ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾਵੇਗੀ। ਚੋਣ ਕਮਿਸ਼ਨ ਕੁੱਲ 51,782 ਪੋਲਿੰਗ ਸਟੇਸ਼ਨਾਂ ਵਿੱਚੋਂ 25,891 ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕਰੇਗਾ।