ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾ ਬਾਕੀ ਸਾਰੇ ਮੂਵਮੈਂਟ ਪਾਸ ਰੱਦ -ਆਮ ਆਵਾਜਾਈ ਲਈ ਹੁਣ ਸਿਰਫ਼ ਡਿਜੀਟਲ ਪਾਸ ਹੀ ਵੈਲਿਡ ਹੋਣਗੇ
-ਸਬਜ਼ੀ ਮੰਡੀ ਦੀ ਦਿਨ ਵਾਰ ਨਵੀਂ ਸਮਾਂ ਸਾਰਨੀ ਜਾਰੀ
-ਮਾਈਗਰੇਟਰੀ ਆਬਾਦੀ ਨੂੰ ਰਾਸ਼ਨ ਦੇ ਨਾਲ ਗੈਸ ਸਿਲੰਡਰ ਵੀ ਮਿਲਣਗੇ
-ਕਰਫਿਊ 14 ਅਪ੍ਰੈੱਲ ਤੱਕ ਵਧਾਇਆ, ਲੋਕ ਸਹਿਯੋਗ ਕਰਨ-ਡਿਪਟੀ ਕਮਿਸ਼ਨਰ
ਲੁਧਿਆਣਾ, 31 ਮਾਰਚ ( ਨਿਊਜ਼ ਪੰਜਾਬ )-ਜ਼ਿਲ•ਾ ਲੁਧਿਆਣਾ ਵਿੱਚ ਲੌਕਡਾਊਨ ਦੇ ਚੱਲਦਿਆਂ ਲੋਕਾਂ ਨੂੰ ਨਿੱਤ ਦਿਨ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਅਤੇ ਹੋਰ ਕਾਰਜਾਂ ਲਈ ਮੂਵਮੈਂਟ ਪਾਸ ਜਾਰੀ ਕੀਤੇ ਗਏ ਸਨ, ਜਿਨ•ਾਂ ਵਿੱਚ ਕੱਟ ਲਗਾਉਂਦਿਆਂ ਜ਼ਿਲ•ਾ ਪ੍ਰਸਾਸ਼ਨ ਨੇ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨ•ਾਂ ਸਾਰੇ ਮੂਵਮੈਂਟ ਪਾਸ ਮਿਤੀ 1 ਅਪ੍ਰੈੱਲ, 2020 ਤੋਂ ਰੱਦ ਕਰ ਦਿੱਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਲਈ ਜ਼ਿਲ•ਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ, ਮੁੱਖ ਖੇਤੀਬਾੜੀ ਅਫ਼ਸਰ, ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ, ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼, ਸਿਵਲ ਸਰਜਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ•ਾ ਮੰਡੀ ਅਫ਼ਸਰ, ਨਗਰ ਨਿਗਮ ਲੁਧਿਆਣਾ, ਵਧੀਕ ਕਮਿਸ਼ਨਰ ਨਗਰ ਨਿਗਮ ਵੱਲੋਂ ਜੋ ਪਾਸ ਜਾਰੀ ਕੀਤੇ ਗਏ ਹਨ, ਉਹ ਵੈਲਿਡ ਮੰਨੇ ਜਾਣਗੇ। ਨਵਾਂ ਮੂਵਮੈਂਟ ਕਰਫਿਊ ਪਾਸ ਜਾਰੀ ਕਰਾਉਣ ਲਈ https://epasscovid੧੯.pais.net.in ‘ਤੇ ਆਨਲਾਈਨ ਅਪਲਾਈ ਕਰਨਾ ਪਵੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜਲੰਧਰ ਬਾਈਪਾਸ ਸਥਿਤ ਮੁੱਖ ਸਬਜ਼ੀ ਮੰਡੀ ਵਿੱਚ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਕਿਸਾਨ ਆਦਿ ਹੁਣ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਸਮਾਨ ਲਿਆ ਸਕਣਗੇ। ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਵੱਡੇ ਵੈਂਡਰ (ਜੋ ਆਪਣੇ ਪੱਧਰ ‘ਤੇ ਥਾਂ-ਥਾਂ ਸਮਾਨ ਭਿਜਵਾ ਸਕਣ) ਸਵੇਰੇ 6 ਵਜੇ ਤੋਂ 10 ਵਜੇ ਤੱਕ ਸਮਾਨ ਖਰੀਦ ਸਕਣਗੇ। ਇਨ•ਾਂ ਵੈਂਡਰਾਂ ਕੋਲ ਜ਼ਿਲ•ਾ ਮੰਡੀ ਅਫ਼ਸਰ ਕੋਲੋਂ ਪਾਸ ਹੋਣਾ ਲਾਜ਼ਮੀ ਹੋਵੇਗਾ। ਮੰਡੀ ਵਿੱਚ ਰੇਹੜੀ ਵਾਲੇ, ਆਮ ਲੋਕ ਜਾਂ ਹੋਰ ਨਿੱਜੀ ਦੁਕਾਨਦਾਰ ਨਹੀਂ ਆ ਸਕਣਗੇ। ਹਰੇਕ ਐਤਵਾਰ ਨੂੰ ਸਬਜ਼ੀ ਮੰਡੀ ਨੂੰ ਸੈਨੀਟਾਈਜ਼ ਕੀਤਾ ਜਾਇਆ ਕਰੇਗਾ।