ਲੁਧਿਆਣਾ ਵਿੱਚ ਡੇਢ ਲੱਖ ਭੋਜਨ ਦੇ ਪੈਕਟ – ਪੰਜਾਹ ਹਜ਼ਾਰ ਗੈਸ ਸਿਲੰਡਰ ਵੰਡੇਗੀ ਸਰਕਾਰ

ਲੁਧਿਆਣਾ , 31 ਮਾਰਚ : (ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ ) – ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ  ਲੌਕਡਾਊਨ ਦੇ ਚੱਲਦਿਆਂ ਜੋ ਲੋਕਾਂ ਦੇ ਕੰਮ ਆਦਿ ਬੰਦ ਹੋ ਗਏ ਹਨ, ਉਨ•ਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਇੱਕ ਬਿਸਤਰਾ ਅਤੇ ਲੋੜੀਂਦੇ ਕੱਪੜੇ ਆਦਿ ਲੈ ਕੇ ਨੇੜਲੇ ਪੁਲਿਸ ਸਟੇਸ਼ਨ ਨਾਲ ਰਾਬਤਾ ਕਰਕੇ ਸ਼ੈਲਟਰ ਹੋਮ ਵਿੱਚ ਚਲੇ ਜਾਣ, ਜਿਥੇ ਉਨ•ਾਂ ਨੂੰ ਭੋਜਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਲੋੜਵੰਦ ਮਾਈਗਰੇਟਰੀ ਆਬਾਦੀ ਲਈ ਰਾਸ਼ਨ ਦੇ ਪੈਕੇਟ ਭੇਜੇ ਗਏ ਹਨ, ਜੋ ਕਿ ਜਲਦ ਹੀ ਵੰਡੇ ਜਾਣਗੇ। ਇਸ ਲਈ ਯੋਗ ਵਿਅਕਤੀਆਂ ਪਰਿਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਪੰਜ ਵਿਅਕਤੀਆਂ ਨੂੰ ਇੱਕ ਭੋਜਨ ਪੈਕੇਟ ਅਤੇ ਇੱਕ ਸਿਲੰਡਰ ਦਿੱਤਾ ਜਾਵੇਗਾ। ਜ਼ਿਲ•ਾ ਲੁਧਿਆਣਾ ਵਿੱਚ ਫਿਲਹਾਲ 1 ਲੱਖ ਭੋਜਨ ਪੈਕੇਟ ਅਤੇ 50 ਹਜ਼ਾਰ ਸਿਲੰਡਰ ਦੇਣ ਦਾ ਟੀਚਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ ‘ਤੇ ਜ਼ਿਲ•ਾ ਲੁਧਿਆਣਾ ਵਿੱਚ ਵੀ ਕਰਫਿਊ ਨੂੰ 1 ਅਪ੍ਰੈੱਲ ਤੋਂ ਵਧਾ ਕੇ 14 ਅਪ੍ਰੈੱਲ, 2020 ਤੱਕ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਕਰਫਿਊ ਦੌਰਾਨ ਪਹਿਲਾਂ ਜਾਰੀ ਕੀਤੇ ਹੁਕਮ ਮੁਤਾਬਿਕ ਜ਼ਰੂਰੀ ਸੇਵਾਵਾਂ ਆਦਿ ਲਈ ਖੁੱਲ• ਰਹੇਗੀ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਜ਼ਿਲ•ਾ ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਨ•ਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਵਿਡ 19 ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।