ਪੰਜਾਬ ਚ ਹੁਣ ਤੱਕ ਕੁੱਲ 41 ਕੋਰੋਨਾ ਪੋਜ਼ੀਟਿਵ – 4 ਮੌਤ

ਚੰਡੀਗੜ੍ਹ , 31 ਮਾਰਚ (ਨਿਊਜ਼ ਪੰਜਾਬ ) ਸਿਹਤ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤੱਕ ਕੁੱਲ 1198 ਕੋਰੋਨਾ ਟੈਸਟ ਕੀਤੇ ਗਏ ਹਨ ਜਿਹਨਾਂ ਵਿੱਚੋ ਹੁਣ ਤੱਕ 41 ਪੋਜ਼ੀਟਿਵ ਆਏ ਹਨ , 1009 ਮਰੀਜ਼ਾਂ ਦੀ ਰਿਪੋਰਟ ਨੇਗਟਿਵ ਆਈ ਹੈ 148 ਰਿਪੋਰਟਾਂ ਅਜੇ ਨਹੀਂ ਆਈਆ | 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | 1 ਮਰੀਜ਼ ਠੀਕ ਹੋ ਚੁੱਕਾ ਹੈ ਅਤੇ 36 ਦਾ ਇਲਾਜ ਚੱਲ ਰਿਹਾ ਹੈ |
41 ਵਿੱਚੋ 19 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ,7 ਐਸ ਏ ਐਸ ਨਗਰ , 6 ਹੁਸ਼ਿਆਪੁਰ ,5 ਜਲੰਧਰ , 1 ਅੰਮ੍ਰਿਤਸਰ , 2 ਲੁਧਿਆਣਾ ਅਤੇ 1 ਪਟਿਆਲਾ ਤੋਂ ਹੈ |