ਹੇ ਸੁਆਮੀ! ਤੂੰ ਆਪਣੀ ਰਹਿਮਤ ਨਿਛਾਵ ਕਰ ਅਤੇ ਸਾਰੇ ਜੀਵਾਂ ਦੀ ਸੰਭਾਲ ਕਰ।—ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ– ( ਗੁਰਬਾਣੀ ਵਿਚਾਰ – ਟੱਚ ਕਰੋ )
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।
Shalok, Fifth Mehl:
ਸਾਰੰਗ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੧
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਹੇ ਸੁਆਮੀ! ਤੂੰ ਆਪਣੀ ਰਹਿਮਤ ਨਿਛਾਵ ਕਰ ਅਤੇ ਸਾਰੇ ਜੀਵਾਂ ਦੀ ਸੰਭਾਲ ਕਰ।
In Your Mercy, You care for all beings and creatures.
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥
ਤੂੰ ਅਨਾਜ ਅਤੇ ਜਲ ਘਣੇਰਾ ਪੈਦਾ ਕਰ ਅਤੇ ਕਸ਼ਟ ਤੇ ਕੰਗਾਲਤਾ ਤੋਂ ਉਨ੍ਹਾਂ ਦੀ ਖਲਾਸੀ ਕਰ ਕੇ, ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
You produce corn and water in abundance; You eliminate pain and poverty, and carry all beings across.
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥
ਦਰਿਆ ਦਿਲ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਅਤੇ ਸੰਸਾਰ ਅੰਦਰ ਠੰਢ ਚੈਨ ਵਰਤ ਗਈ ਹੈ।
The Great Giver listened to my prayer, and the world has been cooled and comforted. ————————— ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ ਮੁੱਖ ਵਾਕ ( ਹੁਕਮਨਾਮਾ ) ਸਰਵਣ ਕਰਨ ਲਈ (ਸਾਡਾ ਵਿਰਸਾ ) ਸ਼੍ਰੀ ਦਰਬਾਰ ਸਾਹਿਬ ਵਾਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ |