ਦੋਹਰੀ ਵੰਡ ਰੋਕਣ ਲਈ ਲੰਗਰ ਵੰਡਣ ਦੀ ਜਾਣਕਾਰੀ ਨਿਗਮ ਨੂੰ ਦਿਓ ! ਲੰਗਰ – ਰਾਸ਼ਨ ਦੀ ਜ਼ਰੂਰਤ ਹੋਵੇ ਤਾਂ ਆਸ਼ੂ ਦੇ ਦਫਤਰ ਫੋਨ ਕਰੋ

ਲੁਧਿਆਣਾ, 30 ਮਾਰਚ ( ਨਿਊਜ਼ ਪੰਜਾਬ  )-ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਭਰੋਸਾ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਲੋਕਾਂ ਦੀ ਭੋਜਨ ਦੇ ਬੰਦ ਪੈਕੇਟਾਂ ਦੀ ਵੰਡ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਵਿੱਚ ਟੀਮ ਵੱਲੋਂ 24 ਘੰਟੇ ਮਿਹਨਤ ਕੀਤੀ ਜਾ ਰਹੀ ਹੈ ਅਤੇ ਭੋਜਨ ਅਤੇ ਰਾਸ਼ਨ ਵੰਡ ਕੰਮ ਸੁਚੱਜੇ ਤਰੀਕੇ ਨਾਲ ਜਾਰੀ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਆਸ਼ੂ ਨੇ ਕਿਹਾ ਕਿ ਉਨ•ਾਂ ਦੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਵਿੱਚ ਕੋਈ ਵੀ ਵਿਅਕਤੀ ਰਾਤ ਨੂੰ ਭੁੱਖੇ ਪੇਟ ਨਾ ਸੌਵੇ। ਉਨ•ਾਂ ਦੀ ਟੀਮ ਵੱਲੋਂ ਅੱਜ ਢੰਡਾਰੀ, ਫੋਕਲ ਪੁਆਇੰਟ, ਸ਼ੇਰਪੁਰ ਅਤੇ ਹੋਰ ਖੇਤਰਾਂ ਵਿੱਚ ਵੰਡ ਕੀਤੀ ਗਈ, ਜਿੱਥੇ ਕਿ ਜਿਆਦਾਤਰ ਪ੍ਰਵਾਸੀ ਲੋਕ ਰਹਿੰਦੇ ਹਨ।

ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਧ ਪਦਾਰਥਾਂ ਦੀ ਜਮ•ਾਂਖੋਰੀ ਨਾ ਕਰਨ। ਉਨ•ਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਭੋਜਨ ਰਾਸ਼ਨ ਆਦਿ ਦੀ ਜ਼ਰੂਰਤ ਹੋਵੇ ਤਾਂ ਉਹ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਫਤਰ ਨਾਲ ਜਾਂ ਫੋਨ ਨੰਬਰ 9872608900 ‘ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਦੇ ਚੱਲਦਿਆਂ ਲੋਕਾਂ ਨੂੰ ਹਰ ਤਰ•ਾਂ ਦੀ ਸਹੂਲਤ ਮੁਹੱਈਆ ਕਰਾਉਣ ਲਈ ਧੰਨਵਾਦ ਕੀਤਾ।
——————————————————————————————————————————————-
ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਨੇ ਸਾਰੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੰਗਰ ਆਦਿ ਦੀ ਵੰਡ ਕਰਨ ਬਾਰੇ ਨਿਗਮ ਦੇ ਸਕੱਤਰ ਸ੍ਰ. ਸੁਰਿੰਦਰਪਾਲ ਸਿੰਘ (9814087436) ਦੇ ਧਿਆਨ ਵਿੱਚ ਜ਼ਰੂਰ ਲਿਆਉਣ। ਉਨ•ਾਂ ਦੱਸਿਆ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਕਈ ਸੰਸਥਾਵਾਂ ਇੱਕੋ ਖੇਤਰ ਨੂੰ ਕਈ-ਕਈ ਵਾਰ ਕਵਰ ਕਰ ਰਹੀਆਂ ਹਨ, ਜਦਕਿ ਕਈ ਖੇਤਰਾਂ ਵਿੱਚ ਭੋਜਨ ਰਾਸ਼ਨ ਪਹੁੰਚ ਨਹੀਂ ਰਿਹਾ ਹੈ। ਉਨ•ਾਂ ਇਨ•ਾਂ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਡਿਟੇਲ ਨਗਰ ਨਿਗਮ ਨਾਲ ਸਾਂਝੀ ਕਰਨ ਲੈਣ ਤਾਂ ਜੋ ਸਾਰੇ ਸ਼ਹਿਰ ਨੂੰ ਸੁਚੱਜੇ ਤਰੀਕੇ ਨਾਲ ਕਵਰ ਕਰ ਲਿਆ ਜਾਵੇ।————————————————————————————————————————————-