ਅਨੋਖੀ ਮਿਸਾਲ – ਰੋਪੜ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ 424 ਪਿੰਡਾਂ ਨੂੰ ਸਵੈ -ਇਕਾਂਤਵਾਸ ਵਿਚ ਕੀਤਾ
ਜ਼ਿਲ•ਾ ਪੁਲਿਸ ਗਾਰਡ ਨੇ 1200 ਵਲੰਟੀਅਰਾਂ ਨੂੰ ਦਿੱਤੀ ਸਿਖਲਾਈ , ਇਨ•ਾਂ ਵਲੰਟੀਅਰਾਂ ਦੇ ਇਲਾਕਿਆਂ ਵਿਚ ਹੁਣ ਤੱਕ ਇਕ ਵੀ ਕੋਰੋਨਾ ਪਾਜ਼ਟਿਵ ਕੇਸ ਨਹੀਂ ਆਇਆ ਸਾਹਮਣੇ
ਰੋਪੜ / ਚੰਡੀਗੜ 30 ਮਾਰਚ: ( ਨਿਊਜ਼ ਪੰਜਾਬ )
ਕੋਵਿਡ-19 ਦੇ ਵੱਡੇ ਖ਼ਤਰੇ ਦਾ ਟਾਕਰਾ ਕਰਨ ਲਈ ਰੋਪੜ ਪੁਲਿਸ ਜਨਤਕ ਸਮਰਥਨ ਰਾਹੀਂ ਪੱਬਾਂ ਭਾਰ ਨਜ਼ਰ ਆ ਰਹੀ ਹੈ ਕਿਉਂ ਜੋ ਪਹਿਲਾਂ ਹੀ ਕੋਰੋਨਾ ਦੇ ਮਾਰੂ ਵਿਸ਼ਾਣੂ ਨੂੰ ਫੈਲਣ ਤੋਂ ਰੋਕਣ ਲਈ ਲਗਭਗ 70% ਪਿੰਡਾਂ ਨੂੰ ਸਵੈ-ਇਕਾਂਤਵਾਸ ਵਿਚ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਵਿਚ ਇੱਕ ਮਿਸਾਲ ਤੋਂ ਘੱਟ ਨਹੀ ਹੈ। ਇਸ ਵਿਚ ਜ਼ਿਲ•ਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਰੂਰੀ ਚੀਜਾਂ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਰੋਪੜ ਦੇ ਐਸਐਸਪੀ ਸਵਪਨਿਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਅਤਿ ਸੰਵੇਦਨਸ਼ੀਲ ਸਥਾਨਾਂ ਨਾਲ ਘਿਰੇ ਜ਼ਿਲ•ੇ ਨੂੰ ਹੁਣ ਤਕ ਸੁਰੱਖਿਅਤ ਰੱਖਣ ਲਈ ਪ੍ਰੀ-ਇੰਪੇਟਿਵ ਰਣਨੀਤੀ ਸਮੇਤ 1200 ਵਲੰਟੀਅਰਾਂ ਨੇ ਨਿਸ਼ਚਤ ਰੂਪ ਵਿੱਚ ਕਾਰਗਰ ਕੰਮ ਕੀਤਾ ਹੈ। ਇਸ ਇਲਾਕੇ ਵਿਚ ਵਿਦੇਸ਼ ਤੋਂ ਵਾਪਸ ਆਏ 440 ਵਿਅਕਤੀ ਕੁਆਰੰਟੀਨ ਅਧੀਨ ਹਨ; 14 ਸ਼ੱਕੀ ਨਮੂਨਿਆਂ ਵਿਚੋਂ 11 ਪਹਿਲਾਂ ਹੀ ਨੈਗੇਟਿਵ ਪਾਏ ਜਾ ਚੁੱਕੇ ਹਨ। ਤਿੰਨ ਹੋਰਾਂ ਦੇ ਟੈਸਟ ਨਤੀਜਿਆਂ ਦੀ ਉਡੀਕ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਇਸ ਲਈ ਪੰਚਾਇਤਾਂ,ਯੁਵਕ ਕਲੱਬਾਂ ਅਤੇ ਵਲੰਟੀਅਰਾਂ ਦੀ ਸਹਾਇਤਾ ਲਈ ਜਾ ਰਹੀ ਹੈ ਜੋ ਜ਼ਿਲ•ੇ ਦੇ 424 ਪਿੰਡਾਂ ਜਿਨ•ਾਂ ਦੀ ਆਬਾਦੀ ਕਰੀਬ 74% ਬਣਦੀ ਹੈ, ਨੂੰ ਜਾਗਰੂਕ ਕਰਨ ਵਿਚ ਅਗਵਾਈ ਕਰ ਰਹੇ ਹਨ। ਐਸਐਸਪੀ ਸਵਪਨ ਸ਼ਰਮਾ ਨੇ ਅੱਗੇ ਕਿਹਾ ਕਿ ਇਨ•ਾਂ ਵਲੰਟੀਅਰਾਂ ਨੂੰ ਸੋਸ਼ਲ ਮੀਡੀਆ ਸਮੂਹਾਂ ਰਾਹੀਂ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਜ਼ਿਲ•ਾ ਹੈੱਡਕੁਆਰਟਰਾਂ ਵਿੱਚ ਪੁਲਿਸ ਵਾਰ ਰੂਮ ਵਿੱਚੋਂ ਚਲਾਏ ਜਾਂਦੇ ਹਨ।
ਕਰਫਿਊ ਲਾਗੂ ਹੋਣ ਤੋਂ ਬਾਅਦ ਪਿਛਲੇ ਅੱਠ ਦਿਨਾਂ ਵਿੱਚ ਪਹਿਲਾਂ ਹੀ ਪੱਕੇ ਹੋਏ ਖਾਣੇ 30,000 ਤੋਂ ਵੱਧ ਪੈਕਟ ਅਤੇ 17,600 ਪੈਕੇਟ ਸੁੱਕੇ ਰਾਸ਼ਨ ਦੇ ਵੰਡੇ ਜਾ ਚੁੱਕੇ ਹਨ।
ਐਸਐਸਪੀ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਇਕਠੇ ਹੋਕੇ ਇਕਾਈ ਦੇ ਰੂਪ ਵਿਚ ਕੰਮ ਕਰ ਰਹੇ ਹਾਂ, ਜਿਸ ਵਿਚ ਸਾਰੇ ਸਰਪੰਚ, ਅਲੰਮਰਦਾਰ , ਚੌਕੀਦਾਰ ਅਤੇ ਸਾਬਕਾ ਸੈਨਿਕ ਸ਼ਾਮਲ ਹਨ।ਉਨ•ਾਂ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਨੇ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਅਤੇ ਅਡਵਾਈਜ਼ਰੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲਸਹਾਇਤਾ ਕੀਤੀ ਹੈ।
ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. ਹੈਡਕੁਆਟਰ ਰੋਪੜ ਜਗਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਮੇਂ ਜ਼ਿਲ•ਾ ਪੁਲਿਸ ਦਫ਼ਤਰ ਵਿੱਚ ਸੁੱਕੇ ਰਾਸ਼ਨ ਦੇ 500 ਫੂਡ ਪੈਕੇਟ ਆਸਾਨੀ ਨਾਲ ਉਪਲਬਧ ਹੁੰਦੇ ਹਨ। ਇੱਕ ਪੈਕਟ 14 ਮੀਲ (ਖਾਣੇ) ਤਿਆਰ ਕਰਨ ਲਈ ਕਾਫ਼ੀ ਹੈ। ਭੋਜਨ ਅਤੇ ਖਾਣੇ ਸਬੰਧੀ ਜਦੋਂ ਵੀ 112 ‘ਤੇ ਕੋਈ ਕਾਲ ਆਉਂਦੀ ਹੈ ਤਾਂ ਜ਼ਿਲ•ਾ ਪੁਲਿਸ ਦੀਆਂ ਸਮਰਪਿਤ ਟੀਮਾਂ ਤੁਰੰਤ ਲੋੜਵੰਦਾਂ ਨੂੰ ਖਾਣੇ ਦੇ ਪੈਕੇਟ ਮੁਹੱਈਆ ਕਰਵਾਉਂਦੀਆਂ ਹਨ।
ਉਨ•ਾਂ ਕਿਹਾ ਕਿ ਮੇਰੀ ਪੰਚਾਇਤ ਨੇ ਲੋਕਾਂ ਨੂੰ ਪਿੰਡ ਤੋਂ ਬਾਹਰ ਨਾ ਜਾਣ ਲਈ ਪ੍ਰੇਰਿਤ ਕੀਤਾ ਹੈ। ਕਿਸੇ ਨੂੰ ਵੀ ਉਨ•ਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕਿਸੇ ਨੂੰ ਪਿੰਡ ਦੇ ਅੰਦਰ ਆਉਣ ਦਿੱਤਾ ਜਾਂਦਾ ਹੈ। ਇਹ ਐਮਰਜੈਂਸੀ ਦਾ ਸਮਾਂ ਹੈ ਅਤੇ ਹਰ ਕਿਸੇ ਦੁਆਰਾ ਸੰਜਮ ਦੀ ਜ਼ਰੂਰਤ ਹੈ। ਪੰਜਾਬੀਆਂ ਲਈ ਮੁਸ਼ਕਲਾਂ ਜ਼ਿੰਦਗੀ ਦਾ ਇੱਕ ਢੰਗ ਹਨ।
ਪਿੰਡ ਅਕਬਰਪੁਰ ਦੇ ਸਮਾਜ ਸੇਵਕ ਗੁਰਚਰਨ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਅਤੇ ਪੁਲਿਸ ਸਾਡੀ ਸਹਾਇਤਾ ਲਈ ਆ ਗਈ ਹੈ। ਹਰ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਨਾਗਰਿਕ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ। ਕੁਝ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਅਸੀਂ ਉਨ•ਾਂ ਨੂੰ ਮਿਲ ਕੇ ਹੱਲ ਕਰਦੇ ਹਾਂ।
ਪਿੰਡ ਵਾਲਮਗੜ• ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਰਾਸ਼ਨ, ਸਬਜ਼ੀਆਂ ਅਤੇ ਦਵਾਈਆਂ ਵਾਲਾ ਇਕ ਵਾਹਨ ਦਿਨ ਵਿਚ ਦੋ ਵਾਰ ਮੇਰੇ ਪਿੰਡ ਦੀ ਐਂਟਰੀ ਵਾਲੀ ਥਾਂ ‘ਤੇ ਆਉਂਦਾ ਹੈ। ਐਮਰਜੈਂਸੀ ਦੇ ਮਾਮਲੇ ਵਿਚ ਅਸੀਂ 112 ਡਾਇਲ ਕਰਦੇ ਹਾਂ ਅਤੇ ਪੁਲਿਸ ਦਾ ਹੁੰਗਾਰਾ ਸ਼ਲਾਘਾਯੋਗ ਹੈ।
——-